IMG-LOGO
Home News blog-detail-01.html
ਸੰਸਾਰ

ਅਜੈਪਾਲ ਐਵਰੈਸਟ ਸਰ ਕਰਨ ਵਾਲਾ ਪਹਿਲਾ ਕੈਨੇਡੀਅਨ ਪੰਜਾਬੀ ਬਣਿਆ

by Admin - 2026-05-27 19:02:47 0 Views 0 Comment
IMG
ਚੰਡੀਗਡ਼੍ਹ, ਅਜੈਪਾਲ ਸਿੰਘ ਧਾਲੀਵਾਲ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਵਾਲਾ ਪਹਿਲਾ ਕੈਨੇਡੀਅਨ ਪੰਜਾਬੀ ਬਣ ਗਿਆ ਹੈ। ਬਰੈਂਪਟਨ (ਓਂਟਾਰੀਓ) ਵਿੱਚ ਰਹਿਣ ਵਾਲਾ ਪੰਜਾਬੀ ਮੂਲ ਦਾ ਕੈਨੇਡੀਅਨ ਅਜੈਪਾਲ 20 ਮਈ ਨੂੰ 8,848.86 ਮੀਟਰ ਉਚਾਈ ’ਤੇ ਪਹੁੰਚਿਆ। ਇਸ ਦਿਨ ਰਿਕਾਰਡ 274 ਪਰਬਤਾਰੋਹੀਆਂ ਨੇ ਨੇਪਾਲ ਵਾਲੇ ਪਾਸੇ ਤੋਂ ਐਵਰੈਸਟ ’ਤੇ ਚੜ੍ਹਾਈ ਕੀਤੀ ਸੀ। ਉਹ ਤੁਲਸੀ ਰੈੱਡੀ ਪਾਲਪੁਨੂਰੀ ਅਤੇ ਸੰਦੀਪ ਆਰੇ ਨਾਲ ਉਨ੍ਹਾਂ ਤਿੰਨ ਭਾਰਤੀਆਂ ਵਿੱਚ ਸ਼ੁਮਾਰ ਸੀ, ਜਿਨ੍ਹਾਂ ਨੇ ਉਸ ਦਿਨ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕੀਤਾ ਸੀ। ਨੇਪਾਲ ਦੀ ਐਕਸਪੀਡੀਸ਼ਨ ਅਪਰੇਟਰਜ਼ ਐਸੋਸੀਏਸ਼ਨ ਨੇ ਅਨੁਕੂਲ ਮੌਸਮੀ ਸਥਿਤੀਆਂ ਦੀ ਮਦਦ ਨਾਲ 274 ਪਰਬਤਾਰੋਹੀਆਂ ਦੇ ਇੱਕ-ਦਿਨ ਦੇ ਰਿਕਾਰਡ ਦੀ ਪੁਸ਼ਟੀ ਕੀਤੀ। ਸਾਲਾਂ ਦੀ ਮਿਹਨਤ ਮਗਰੋਂ ਅਜੈਪਾਲ ਲਈ ਜਿੱਥੇ ਚੜ੍ਹਾਈ ਮੁਸ਼ਕਲ ਸੀ, ਉੱਥੇ ਉਤਰਾਈ ਹੋਰ ਵੀ ਵੱਡੀ ਚੁਣੌਤੀ ਸੀ। ਧਾਲੀਵਾਲ ਦੇ ਦੋਸਤ ਮੋਹਨ ਪਾਲ ਰੰਧਾਵਾ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ਮੁਤਾਬਕ ਸ਼ੇਰਪਾ ਗਾਈਡ ਤੋਂ ਵੱਖ ਹੋਣ ਮਗਰੋਂ ਅਜੈਪਾਲ ਨੂੰ ਆਕਸੀਜਨ ਦੀ ਘੱਟ ਸਪਲਾਈ ਦਾ ਸਾਹਮਣਾ ਕਰਨਾ ਪਿਆ। ਦੋ ਪਰਬਤਾਰੋਹੀਆਂ ਸੰਦੀਪ ਆਰੇ ਅਤੇ ਅਰੁਣ ਕੁਮਾਰ ਤਿਵਾੜੀ ਦੀ ਇਸ ਕਠਿਨ ਚੁਣੌਤੀ ਦਾ ਸਾਹਮਣਾ ਕਰਦਿਆਂ ਮੌਤ ਹੋ ਗਈ ਸੀ।

Leave a Comment

Your email address will not be published. Required fields are marked *