IMG-LOGO
Home News blog-detail-01.html
ਸੰਸਾਰ

ਅਰਪਨ ਲਿਖਾਰੀ ਸਭਾ ਦੀ ਮੀਟਿੰਗ ਖ਼ਾਲਸਾ ਸਾਜਨਾ ਦਿਵਸ ਤੇ ਸਿੱਖ ਵਿਰਾਸਤ ਮਹੀਨੇ ਨੂੰ ਸਮਰਪਿਤ ਰਹੀ

by Admin - 2026-04-27 22:11:19 0 Views 0 Comment
IMG
ਕੈਲਗਰੀ -ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿਚ ਹੋਈ | ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਸਵੰਤ ਰਾਏ ਸ਼ਰਮਾ ਅਤੇ ਸੁਖਪਾਲਵੀਰ ਸਿੰਘ ਨੇ ਕੀਤੀ¢ ਮੀਟਿੰਗ ਦੀ ਸ਼ੁਰੂ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ,ਅਮਰ ਕੋਮਲ ਅਤੇ ਲਾਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ¢ ਇਸ ਸਮੇਂ ਸੁਖਪਾਲਵੀਰ ਨੇ ਉਨ੍ਹਾਂ ਦੇ ਸਾਹਿਤਕ ਜੀਵਨ ਤੇ ਝਾਤ ਪੁਆਈ¢ ਸਕੱਤਰ ਬਲਜਿੰਦਰ ਕÏਰ ਨੇ ਵਿਸਾਖੀ, ਖ਼ਾਲਸਾ ਸਾਜਨਾ ਦਿਵਸ, ਜੱਲਿਆਂਵਾਲਾ ਬਾਗ ਦਾ ਖ਼ੂਨੀ ਕਾਂਡ ਅਤੇ ਸਿੱਖ ਵਿਰਾਸਤ ਮਹੀਨੇ ਦੇ ਅਹਿਮ ਪੱਖਾਂ ਬਾਰੇ ਜਾਣਕਾਰੀ ਦਿੱਤੀ¢ ਪਰਮਜੀਤ ਭੰਗੂ ਨੇ ਖ਼ਾਲਸਾ ਸਾਜਨਾ ਬਾਰੇ ਵਾਰ ਸੁਣਾਈ¢ ਡਾ.ਮਨਮੋਹਨ ਬਾਠ ਨੇ ਦੀਵਾ ਬਲ਼ੇ ਸਾਰੀ ਰਾਤ,ਹਰਮਿੰਦਰਪਾਲ ਸਿੰਘ ਨੇ ਗੁਜਰੀ ਦਾ ਚੰਨ, ਚੰਨਾਂ ਚੋਂ ਚੰਨ, ਗਿੱਲ ਸੁਖਮੰਦਰ ਨੇ ਸੱਚੇ ਆਸ਼ਕ ਮੁਨਾਫ਼ਾ ਕਦੇ ਤੱਕਦੇ ਨੀਂ ਹੁੰਦੇ ਅਤੇ ਸੁਖਵਿੰਦਰ ਤੂਰ ਨੇ ਉਂਝ ਆਉਂਦੀ ਏ ਵਿਸਾਖੀ ਹਰ ਵਾਰ ਮੇਰੇ ਪਿੰਡ -ਗੀਤਾਂ ਰਾਹੀਂ ਸਿਰੇ ਦਾ ਸੰਗੀਤਕ ਮਾਹÏਲ ਸਿਰਜਿਆ¢ ਸੋਹਣ ਸਿੰਘ ਭੁੱਚੋ ਨੇ ਖ਼ਾਲਸਾ ਸਾਜਨਾ ਬਾਰੇ ਡਿਉਢਾ ਛੰਦ ਗਾ ਕੇ ਬੁਲੰਦ ਆਵਾਜ਼ ਵਿਚ ਕਵੀਸ਼ਰੀ ਕੀਤੀ, ਥੋਡੇ ਕੋਲ਼ੋਂ ਅੱਜ ਇਕ ਸੀਸ ਮੰਗਦੀ ਮੇਰੀ ਤਲਵਾਰ ਜੀ¢ ਦਰਸ਼ਨ ਬਰਾੜ ਨਿਵੇਕਲੀ ਤਰਜ਼ ਰਾਹੀਂ ਕਵੀਸ਼ਰੀ ਸੁਣਾ ਗਿਆ ਤੂੰ ਲੜਦੀ ਖਾਹ-ਮਖਾਹ, ਐਵੇਂ ਭਾਂਡੇ ਨਾ ਖੜਕਾ, ਤੂੰ ਕੱਲ੍ਹ ਜਾਂਦੀ ਅੱਜ ਜਾਹ, ਗੁੱਸੇ ਵਿਚ ਫਿਰੇਂ ਭਰੀ ਨੀਂ¢ ਜਸਵੰਤ ਸਿੰਘ ਸੇਖੋਂ ਨੇ ਬਹੱਤਰ ਕਲਾ ਛੰਦ ਗਾ ਕੇ ਕਵੀਸ਼ਰੀ ਪੇਸ਼ ਕੀਤੀ¢ ਜਰਨੈਲ ਤੱਗੜ ਨੇ ਪੰਜਾਬ ਫੇਰੀ ਦÏਰਾਨ ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਗ਼ਦਰੀ ਬਾਬਿਆਂ ਦੇ ਤਿੰਨ-ਦਿਨਾ ਮੇਲੇ ਦਾ ਅੱਖੀਂ ਵੇਖਿਆ ਹਾਲ ਸੁਣਾਇਆ¢ ਪ੍ਰਕਾਸ਼ ਕÏਰ ਅਤੇ ਬਲਵਿੰਦਰ ਸਿੰਘ ਮਾਨ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਹਵਾਲਿਆਂ ਨਾਲ਼ ਨਸੀਹਤਾਂ ਦਿੱਤੀਆਂ¢ ਜਸਵੀਰ ਸਹੋਤਾ ਨੇ ਆਪਣੀ ਕਵਿਤਾ ਮਾਣ ਕਰੇਗਾ ਜਹਾਨ ਕੱਲ੍ਹ ਤੇਰੀ ਗੜ੍ਹੀ ਉੱਤੇ, ਗੁਰਚਰਨ ਕÏਰ ਥਿੰਦ ਨੇ ਖੰਨਿਉਂ ਤਿੱਖੀ ਵਾਲ਼ੋਂ ਨਿੱਕੀ ਸਿੱਖੀ ਦਾ ਹੈ ਬਿਖੜਾ ਪੈਂਡਾ, ਚਰਨਦੀਪ ਕÏਰ ਨੇ ਆਪਣੀ ਕਵਿਤਾ ਚਾਹੁੰਦਾ ਜੋ ਖ਼ਾਲਸਾ ਬਣਨਾ ਆ ਜੋ ਹਿੰਮਤ ਕਰ ਕੇ ਅਤੇ ਜਗਦੇਵ ਸਿੱਧੂ ਨੇ ਮਨੁੱਖ ਦੁਆਰਾ ਪੁਲਾੜ ਨੂੰ ਗਾਹੁਣ ਅਤੇ ਧਰਤੀ ਉਪਰ ਵਸੋਂ ਦੀ ਦੁਰਦਸ਼ਾ ਹੋਣ ਬਾਰੇ ਆਪਣੀ ਕਵਿਤਾ ਮਾਏ ਨੀਂ ਅੱਜ ਸ਼ਗਨਾਂ ਮÏਕੇ ਸÏਣ ਕੁਵੱਲੜੇ ਹੋਏ ਦੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਵਿਚਾਰ-ਮਗਨ ਕੀਤਾ¢ ਬਲਦੇਵ ਸਿੰਘ ਦੁੱਲਟ ਨੇ ਗ਼ਦਰੀ ਯੋਧਿਆਂ ਦੀ ਵਾਰਤਾ ਸੁਣਾਈ¢ ਸਾਹਿਤਕ ਅਤੇ ਮੌਸੀਕੀ ਸਮਾਗਮਾਂ ਦੇ ਮਾਹਰ ਆਯੋਜਕ ਜਸਵੰਤ ਰਾਏ ਸ਼ਰਮਾ ਨੇ ਗੁਰੂ ਨਾਨਕ ਦੇਵ ਜੀ ਦੇ ਜੰਝੂ ਬਾਰੇ ਤਰਕਪੂਰਨ ਸੰਕਲਪ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੁਆਰਾ ਤਿਲਕ-ਜੰਝੂ ਦੇ ਰਾਖੋ ਹੋਣ ਤੱਕ ਨੂੰ ਬਾਖ਼ੂਬੀ ਬਿਆਨਿਆ¢ਸਤਨਾਮ ਢਾਅ ਨੇ ਸਭਾ ਦੀ ਚੜ੍ਹਦੀ ਕਲਾ ਬਾਰੇ ਤਸੱਲੀ ਪ੍ਰਗਟ ਕਰਦਿਆਂ ਹਾਜ਼ਰੀਨ ਪ੍ਰਤੀ ਆਭਾਰ ਜਿਤਾਇਆ¢ਤਰਲੋਕ ਚੁੱਘ ਨੇ ਦਰਸ਼ਕਾਂ ਨੂੰ ਮਜ਼ਾਕੀਆ ਅੰਦਾਜ਼ ਵਿੱਚ ਖੂਬ ਹਸਾਇਆ | ਸਤਨਾਮ ਸ਼ੇਰਗਿੱਲ ਨੇ ਇੰਗਲੈਂਡ ਵਿਚਲੀਆਂ ਇਤਿਹਾਸਕ ਯਾਦਗਾਰਾਂ ਬਾਰੇ ਅਨੁਭਵ ਸਾਂਝੇ ਕੀਤੇ¢ ਗੁਰਦੀਪ ਸਿੰਘ, ਮਹਿੰਦਰ ਕÏਰ ਕਾਲੀਰਾਏ, ਚਰਨਜੀਤ ਕÏਰ ਸੰਧੂ, ਬੇਅੰਤ ਕÏਰ ਭੱਠਲ, ਸੁਖਦੇਵ ਕÏਰ ਢਾਅ, ਸੁਖਵਿੰਦਰ ਸਿੰਘ ਥਿੰਦ, ਭੂਪਿੰਦਰ ਸਿੰਘ, ਜੈ ਸਿੰਘ ਉੱਪਲ, ਬਲਕਾਰ ਸਿੰਘ ਦਿਉਲ ਅਤੇ ਮੁਖਿੰਦਰਪਾਲ ਸਿੰਘ ਉੱਪਲ ਨੇ ਵਿਚਾਰ-ਚਰਚਾ ਵਿਚ ਹਿੱਸਾ ਲਿਆ

Leave a Comment

Your email address will not be published. Required fields are marked *