IMG-LOGO
Home News index.html
ਸੰਸਾਰ

ਟੋਰਾਂਟੋ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

by Admin - 2026-04-27 22:09:23 0 Views 0 Comment
IMG
ਟੋਰਾਂਟੋ -ਓਾਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਟੋਰਾਂਟੋ ਡਾਊਨ ਟਾਊਨ ਵਿਖੇ ਸਜਾਇਆ ਗਿਆ | ਟੋਰਾਂਟੋ ਵਿਖੇ ਨਿਥਿਨ ਫ਼ਿਲਿਪ ਸੁਕੇਅਰ ਤੋਂ ਸ਼ੁਰੂ ਹੋ ਕੇ ਨਿਰਧਾਰਿਤ ਰੂਟ ਰਾਹੀ ਹੁੰਦੇ ਹੋਏ ਇਹ ਨਗਰ ਕੀਰਤਨ ਦੁਬਾਰਾ ਉਸੇ ਹੀ ਸਥਾਨ 'ਤੇ ਪਹੁੰਚਿਆ, ਦੁਪਹਿਰ ਦੇ ਲਗਭਗ ਡੇਢ ਵਜੇ ਅਰਦਾਸ ਤੇ ਜੈਕਾਰਿਆਂ ਦੀ ਗੰੂਜ ਵਿਚ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਰਵਾਨਾ ਹੋਏ ਨਗਰ ਕੀਰਤਨ ਦੌਰਾਨ ਜਿੱਥੇ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਚਲ ਰਹੀਆਂ ਸਨ | ਉੱਥੇ ਹੀ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ | ਇਸੇ ਦੌਰਾਨ ਓਾਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਜਿੱਥੇ ਸੰਗਤਾਂ ਦੇ ਪਹੁੰਚਣ ਲਈ ਮੁਫਤ 'ਚ ਬੱਸਾਂ ਦੇ ਇੰਤਜ਼ਾਮ ਕੀਤੇ ਗਏ ਸਨ ਉੱਥੇ ਹੀ ਸਟੇਜ ਤੇ ਪੰਡਾਲ ਵਿਚ ਸੰਗਤਾਂ ਦੇ ਬੈਠਣ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਸਮਾਗਮ ਦੌਰਾਨ ਓਾਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਸੇਵਾਦਾਰਾਂ ਵੱਲੋਂ ਸਮੁੱਚੀ ਲੁਕਾਈ ਨੂੰ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ, ਇਸ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਢਿੱਲੋਂ, ਅਜਮੇਰ ਸਿੰਘ ਮੰਢੂਰ, ਪਰਮਜੀਤ ਸਿੰਘ ਗਿੱਲ ਅਤੇ ਅਜਮੇਰ ਸਿੰਘ ਬਰਾੜ ਵੱਲੋਂ ਬਾਖ਼ੂਬੀ ਨਿਭਾਈ ਗਈ | ਨਗਰ ਕੀਰਤਨ ਦੌਰਾਨ ਜਿੱਥੇ ਭਾਈ ਗੁਲਜ਼ਾਰ ਸਿੰਘ ਨੇ ਕਥਾ ਵਿਚਾਰ ਰਾਹੀਂ ਖ਼ਾਲਸਾ ਸਾਜਨਾ ਦਿਵਸ ਤੇ ਸਿੱਖ ਇਤਿਹਾਸ ਬਾਰੇ ਵਿਸਥਾਰ ਸਹਿਤ ਗੱਲ ਕੀਤੀ ਉੱਥੇ ਹੀ ਭਾਈ ਬਲਬੀਰ ਸਿੰਘ ਜੀ ਖ਼ਾਲਸਾ, ਭਾਈ ਧਰਮਜੀਤ ਸਿੰਘ,ਭਾਈ ਗੁਰਪ੍ਰੀਤ ਸਿੰਘ ,ਭਾਈ ਜਰਨੈਲ ਸਿੰਘ ਦੇ ਜਥਿਆਂ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਜਦੋਂ ਕਿ ਗਿਆਨੀ ਅਮਨਦੀਪ ਸਿੰਘ ਭੁੱਲਾਂ ਰਾਈ ਦੇ ਜਥੇ ਵੱਲੋਂ ਇਤਿਹਾਸਕ ਵਾਰਾਂ ਨਾਲ ਭਰੇ ਪੰਡਾਲ ਵਿਚ ਜੋਸ਼ੀਲਾ ਰੰਗ ਹੀ ਭਰ ਦਿੱਤਾ | ਇਸ ਦੌਰਾਨ ਟੋਰਾਂਟੋ ਪੁਲੀਸ, ਫਾਇਰ ਡਿਪਾਰਟਮੈਂਟ, ਐਂਬੂਲੈਂਸ ਤੇ ਹੋਰ ਸੇਵਾਵਾਂ ਵਾਲੇ ਵਿਭਾਗਾਂ ਦੇ ਅਧਿਕਾਰੀ ਬੜੀ ਮੁਸਤੈਦੀ ਨਾਲ ਆਪੋ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆਏ | ਇਸ ਮੌਕੇ ਕੈਨੇਡਾ ਦੇ ਕੇਂਦਰੀ, ਟਾਰੀਓ ਦੇ ਸੂਬਾਈ ਅਤੇ ਮਿਉਂਸੀਪਲ ਪੱਧਰ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁੰਮਾਇਦਿਆਂ ਨੇ ਵੀ ਹਾਜ਼ਰੀ ਭਰੀ ਅਤੇ ਇਕੱਤਰ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ | ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਉਤਸ਼ਾਹ ਵੇਖਣ ਵਾਲਾ ਸੀ ਤੇ ਇਸ ਦੌਰਾਨ ਨਿਹੰਗ ਸਿੱਖ ਜਥੇਬੰਦੀਆਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ | ਅੰਤ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ |

Leave a Comment

Your email address will not be published. Required fields are marked *