IMG-LOGO
Home News index.html
ਪੰਜਾਬ

ਪੰਜਾਬ ਸਰਕਾਰ ਜਲਿ੍ਹਆਂਵਾਲਾ ਬਾਗ਼ ਸਾਕੇ ਦੇ ਸ਼ਹੀਦਾਂ ਦੀ ਸੂਚੀ ਜਾਰੀ ਕਰੇ-ਤਰਲੋਚਨ ਸਿੰਘ

by Admin - 2026-04-11 22:07:39 0 Views 0 Comment
IMG
ਨਵੀਂ ਦਿੱਲੀ -ਸੋਮਵਾਰ ਨੂੰ ਜਲਿ੍ਹਆਂਵਾਲਾ ਬਾਗ਼ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਪਹਿਲਾਂ ਜਲਿ੍ਹਆਂਵਾਲਾ ਬਾਗ਼ ਟਰੱਸਟ ਨੇ ਪੰਜਾਬ ਸਰਕਾਰ ਨੂੰ ਸ਼ਹੀਦਾਂ ਦੀ ਸੂਚੀ ਜਾਰੀ ਕਰਨ ਦੀ ਅਪੀਲ ਕੀਤੀ | ਟਰੱਸਟ ਦੇ ਮੈਂਬਰ ਅਤੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਇਸ ਸੰਬੰਧ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਚਿੱਠੀ ਵੀ ਲਿਖੀ | ਚਿੱਠੀ 'ਚ ਉਨ੍ਹਾਂ ਕਿਹਾ ਕਿ ਜਲਿ੍ਹਆਂਵਾਲਾ ਬਾਗ਼ ਟਰੱਸਟ ਵਲੋਂ ਪਹਿਲਾਂ ਵੀ ਕਈ ਵਾਰ 13 ਅਪ੍ਰੈਲ 1919 ਨੂੰ ਜਨਰਲ ਡਾਇਰ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਲੋਕਾਂ ਦੀ ਸੂਚੀ ਸੌਂਪਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਜਲਿ੍ਹਆਂਵਾਲਾ ਬਾਗ਼ ਦੇ ਅੰਦਰ ਸੂਚੀ ਲਾਈ ਜਾ ਸਕੇ | ਉਨ੍ਹਾਂ ਨੇ ਚਿੱਠੀ 'ਚ ਲਿਖਿਆ ਕਿ ਸ਼ਹੀਦਾਂ ਦੇ ਪਰਿਵਾਰ ਕਈ ਵਾਰ ਇਸ ਸੰਬੰਧ 'ਚ ਟਰੱਸਟ ਨੂੰ ਇਤਰਾਜ਼ ਕਰ ਚੁੱਕੇ ਹਨ, ਪਰ ਸੂਬਾ ਸਰਕਾਰ ਹਾਲੇ ਤੱਕ ਉਹ ਸੂਚੀ ਪ੍ਰਵਾਨ ਕਰਨ 'ਚ ਨਾਕਾਮ ਰਹੀ ਹੈ | ਉਨ੍ਹਾਂ ਸੂਬਾ ਸਰਕਾਰ ਨੂੰ ਛੇਤੀ ਤੋਂ ਛੇਤੀ ਸ਼ਹੀਦਾਂ ਦੀ ਸੂਚੀ ਜਾਰੀ ਕਰਨ ਦੀ ਅਪੀਲ ਕੀਤੀ ਤਾਂ ਜੋ ਸਾਲਾਂ ਤੋਂ ਸ਼ਹੀਦਾਂ ਦੇ ਪਰਿਵਾਰ ਦੀ ਬਕਾਇਆ ਮੰਗ ਪੂਰੀ ਕੀਤੀ ਜਾ ਸਕੇ |

Leave a Comment

Your email address will not be published. Required fields are marked *