IMG-LOGO
Home News blog-detail-01.html
ਸੰਸਾਰ

ਅਮਰੀਕਾ ਤੇ ਈਰਾਨ ਵਿਚਕਾਰ ਜੰਗਬੰਦੀ 'ਚ ਪਾਕਿਸਤਾਨ ਦੀ 'ਮਹੱਤਵਪੂਰਨ ਭੂਮਿਕਾ' ਸ਼ਲਾਘਾਯੋਗ-ਸਟਾਰਮਰ

by Admin - 2026-04-11 22:06:53 0 Views 0 Comment
IMG
ਲੰਡਨ -ਬਿ੍ਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕਾ ਤੇ ਈਰਾਨ ਵਿਚਕਾਰ ਸ਼ਾਂਤੀ ਵਾਰਤਾ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਗੱਲ ਕੀਤੀ, ਪੱਛਮੀ ਏਸ਼ੀਆ 'ਚ ਜੰਗਬੰਦੀ ਗੱਲਬਾਤ ਵਿਚ ਇਸਲਾਮਾਬਾਦ ਦੀ 'ਮਹੱਤਵਪੂਰਨ ਭੂਮਿਕਾ' ਦੀ ਪ੍ਰਸ਼ੰਸਾ ਕੀਤੀ | ਪ੍ਰਧਾਨ ਮੰਤਰੀ ਦਫ਼ਤਰ 10 ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਸ਼ੁੱਕਰਵਾਰ ਹੋਈ ਫੋਨ ਗੱਲਬਾਤ ਦੌਰਾਨ ਨੇਤਾ ਹੋਰਮੁਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ ਦੁਬਾਰਾ ਖੋਲ੍ਹਣ ਨੂੰ ਯਕੀਨੀ ਬਣਾਉਣ 'ਤੇ ਸਹਿਮਤ ਹੋਏ | ਇਹ ਗੱਲਬਾਤ ਲਈ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲਿਬਾਫ ਦੇ ਪਾਕਿਸਤਾਨੀ ਰਾਜਧਾਨੀ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਹੋਈ | ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਕਿ ਜੰਗਬੰਦੀ ਬਹੁਤ ਸਵਾਗਤਯੋਗ ਹੈ ਤੇ ਉਹਨਾਂ ਪਾਕਿਸਤਾਨ ਦੀ ਮਹੱਤਵਪੂਰਨ ਭੂਮਿਕਾ ਲਈ ਸ਼ਰੀਫ ਦਾ ਧੰਨਵਾਦ ਕੀਤਾ |

Leave a Comment

Your email address will not be published. Required fields are marked *