IMG-LOGO
Home News blog-detail-01.html
ਸੰਸਾਰ

ਘਰੇਲੂ ਸ਼ੋਸ਼ਣ ਕਰਕੇ ਪਤਨੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਨੂੰ ਇਤਿਹਾਸਕ ਸਜ਼ਾ

by Admin - 2026-04-10 22:50:07 0 Views 0 Comment
IMG
ਗਲਾਸਗੋ -ਸਕਾਟਲੈਂਡ 'ਚ ਆਪਣੀ ਪਤਨੀ ਦਾ ਘਰੇਲੂ ਸ਼ੋਸ਼ਣ ਕਰਕੇ ਮਰਨ ਲਈ ਮਜ਼ਬੂਰ ਕਰਨ ਵਾਲੇ ਲੀ ਮਿਲਨੇ ਨਾਂਅ ਦੇ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ | ਅਦਾਲਤ ਨੇ ਮਿਲਨੇ ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਉਸ ਦੀ ਪਤਨੀ 28 ਸਾਲਾ ਕਿਮਬਰਲੀ ਮਿਲਨੇ ਨੇ ਜੁਲਾਈ 2023 ਨੂੰ ਸਕਾਟਲੈਂਡ ਦੇ ਡੰਡੀ ਸ਼ਹਿਰ ਨੇੜੇ 190 ਮੋਟਰਵੇਅ 'ਤੇ ਇਕ ਉੱਚੇ ਪੁੱਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ | 40 ਸਾਲਾ ਲੀ ਮਿਲਨੇ ਨੂੰ ਕਈ ਵਾਰ ਘਰੇਲੂ ਹਿੰਸਾ ਦੇ ਇੱਕ ਵੱਖਰੇ ਦੋਸ਼ ਅਤੇ ਦੋਸ਼ੀ ਠਹਿਰਾਏ ਜਾਣ ਦੇ ਦੋਸ਼ ਵਿੱਚ ਜਿਊਰੀ ਦੁਆਰਾ ਦੋਸ਼ੀ ਪਾਇਆ ਗਿਆ ¢ ਇਹ ਮਾਮਲਾ ਸਕਾਟਲੈਂਡ 'ਚ ਆਪਣੀ ਕਿਸਮ ਦਾ ਪਹਿਲਾ ਮੁਕੱਦਮਾ ਸੀ, ਜਿਸ 'ਚ ਮਿਲਨੇ ਜ਼ਿੰਮੇਵਾਰ ਸੀ ਭਾਵੇਂ ਉਸਦੀ ਪਤਨੀ ਨੇ ਪੁਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ¢ ਹਾਲਾਂਕਿ ਇਸ ਤਰ੍ਹਾਂ ਦੇ ਕੁੱਝ ਮਾਮਲਿਆਂ ਦੀ ਸੁਣਵਾਈ ਇੰਗਲੈਂਡ ਦੀਆਂ ਅਦਾਲਤਾਂ ਵਿਚ ਵੀ ਹੋ ਚੁੱਕੀ ਹੈ | ਪੁਲਿਸ ਦੀ ਜਾਂਚ ਵਿਚ ਪਾਇਆ ਗਿਆ ਕਿ ਕਿਮਬਰਲੀ ਆਪਣੇ ਪਤੀ ਤੋਂ ਸਪੱਸ਼ਟ ਤÏਰ 'ਤੇ ਬਹੁਤ ਡਰੀ ਹੋਈ ਸੀ ਅਤੇ ਉਸਦੀ ਮÏਤ ਦਾ ਕਾਰਨ ਪਤੀ ਦੀ ਘਰੇਲੂ ਹਿੰਸਾ ਤੇ ਸ਼ੋਸ਼ਣ ਸੀ | ਵਕੀਲਾਂ ਨੇ ਕਿਹਾ ਕਿ ਕਿਮਬਰਲੀ ਨੂੰ ਆਪਣੀ ਮÏਤ ਤੋਂ 18 ਮਹੀਨੇ ਪਹਿਲਾਂ ਆਪਣੇ ਪਤੀ ਦੇ ਹੱਥੋਂ ਕਾਫ਼ੀ ਹਿੰਸਾ ਦਾ ਸਾਹਮਣਾ ਕਰ ਸੀ | ਇਸ ਵਿੱਚ ਗਲਾ ਘੁੱਟਣਾ, ਉਸਨੂੰ ਵਾਲਾਂ ਤੋਂ ਫੜਨਾ, ਉਸਨੂੰ ਮਾਰਨਾ, ਚੀਕਣਾ ਅਤੇ ਗਾਲਾਂ ਕੱਢਣਾ ਸ਼ਾਮਲ ਸੀ | ਮਿਲਨੇ ਆਪਣੀ ਰਿਹਾਈ ਤੋਂ ਬਾਅਦ ਅਗਲੇ ਤਿੰਨ ਸਾਲਾਂ ਲਈ ਭਾਈਚਾਰੇ ਵਿਚ ਵੀ ਨਿਗਰਾਨੀ ਕੀਤੀ ਜਾਵੇਗੀ¢

Leave a Comment

Your email address will not be published. Required fields are marked *