ਸੰਸਾਰ
ਪੰਜਾਬ ਦੀ ਲੈਫਟੀਨੈਂਟ ਪਾਰੁਲ ਢਡਵਾਲ ਪੰਜਵੀਂ ਪੀੜ੍ਹੀ ਦੀ ਫੌਜ ਅਧਿਕਾਰੀ ਬਣੀ
ਚੇਨੱਈ ’ਚ ਆਫੀਸਰਜ਼ ਟਰੇਨਿੰਗ ਅਕੈਡਮੀ ਵਿੱਚ ਸੋਨ ਤਗਮਾ ਪ੍ਰਾਪਤ ਕੀਤਾ; Army Ordnance Corps ’ਚ ਸ਼ਾਮਲ
ਚੰਡੀਗੜ੍ਹ,
ਪੰਜਾਬ ਤੋਂ ਇੱਕ ਨਵੀਂ ਕਮਿਸ਼ਨਡ ਅਫਸਰ ਲੈਫਟੀਨੈਂਟ ਪਾਰੁਲ ਢਡਵਾਲ Lieutenant Parul Dhadwal, ਨੇ ਆਫੀਸਰਜ਼ ਟਰੇਨਿੰਗ ਅਕੈਡਮੀ (OTA) ਵਿੱਚ order of merit ’ਚ ਪਹਿਲੇ ਸਥਾਨ ’ਤੇ ਰਹਿ ਕੇ ਸੋਨ ਤਗਮਾ ਪ੍ਰਾਪਤ ਕਰਦਿਆਂ ਸ਼ਾਨਦਾਰ ਮਾਅਰਕਾ ਮਾਰਿਆ ਹੈ। ਉਂਜ ਉਹ ਇੱਕ ਅਜਿਹੇ ਪਰਿਵਾਰ ਵਿਚੋਂ ਪੰਜਵੀਂ ਪੀੜੀ ਦੀ ਅਧਿਕਾਰੀ ਬਣ ਗਈ ਹੈ, ਜਿਸ ਦਾ ਫੌਜ ’ਚ ਸੇਵਾਵਾਂ ਨਿਭਾਉਣ ਦਾ ਲੰਮਾ ਇਤਿਹਾਸ ਹੈੇ।
ਲੈਫਟੀਨੈਂਟ ਢਡਵਾਲ ਜੋ ਆਪਣੇ ਪਰਿਵਾਰ ਵਿੱਚੋਂ ਪਹਿਲੀ ਮਹਿਲਾ ਅਧਿਕਾਰੀ ਵੀ ਹੈ, ਨੂੰ ਅੱਜ OTA ਚੇਨੱਈ ਤੋਂ ਪਾਸ ਆਊਟ ਹੋਣ ਮਗਰੋਂ ਆਰਮੀ ਆਰਡਨੈਂਸ ਕੋਰ Army Ordnance Corps ਵਿੱਚ ਸ਼ਾਮਲ (commissioned) ਕੀਤਾ ਗਿਆ ਹੈ। ਪਾਸਿੰਗ-ਆਊਟ ਪਰੇਡ ਦਾ ਨਿਰੀਖਣ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕੀਤਾ।
ਲੈਫਟੀਨੈਂਟ ਪਾਰੁਲ ਢਡਵਾਲ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਨੌਰੀ ਪਿੰਡ ਨਾਲ ਸਬੰਧਤ ਹੈ। ਉਨ੍ਹਾਂ ਦੇ ਪਿਤਾ ਮੇਜਰ ਜਨਰਲ ਕੇਐਸ ਢਡਵਾਲ ਹਨ, ਜੋ 27 Mountain Division ਦੀ ਕਮਾਂਡ ਸੰਭਾਲ ਚੁੱਕੇ ਹਨ। ਉਨ੍ਹਾਂ ਦੇ ਪਿਤਾ ਜੋ ਚੌਥੀ ਪੀੜ੍ਹੀ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਭਰਾ ਕੈਪਟਨ ਧਨੰਜੈ ਢਡਵਾਲ ਦੋਵੇਂ 20 ਸਿੱਖ ਨਾਲ ਸਬੰਧਤ ਹਨ। ਉਸ ਦੇ ਪੜਦਾਦਾ ਸੂਬੇਦਾਰ ਹਰਨਾਮ ਸਿੰਘ ਨੇ ਫੌਜ ’ਚ 1 ਜਨਵਰੀ 1896 ਤੋਂ 16 ਜੁਲਾਈ, 1924 ਤੱਕ ਸੇਵਾ ਨਿਭਾਈ। ਉਸ ਦੇ ਪੜਦਾਦਾ ਮੇਜਰ ਐਲਐਸ ਢਡਵਾਲ ਫੌਜ ਦੀ 3 ਜਾਟ ਯੂਨਿਟ ਨਾਲ ਸਬੰਧਤ ਸਨ।