IMG-LOGO
Home News ਬਠਿੰਡਾ-ਜੇਲ੍ਹ-'ਚ-ਬੰਦ-'ਪ੍ਰਧਾਨ-ਮੰਤਰੀ-ਬਾਜੇਕੇ'-ਨੇ-ਜੇਲ੍ਹ-ਪ੍ਰਸ਼ਾਸਨ-'ਤੇ-ਗੰਭੀਰ-ਦੋਸ਼-ਲਗਾਏ
ਪੰਜਾਬ

ਬਠਿੰਡਾ ਜੇਲ੍ਹ 'ਚ ਬੰਦ 'ਪ੍ਰਧਾਨ ਮੰਤਰੀ ਬਾਜੇਕੇ' ਨੇ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ

by Admin - 2026-04-27 22:12:49 0 Views 0 Comment
IMG
ਬਠਿੰਡਾ -ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਨੇ ਬਠਿੰਡਾ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਮੜੇ੍ਹ ਹਨ, ਜਿਸ ਸੰਬੰਧੀ ਉਸ ਦੀ ਆਪਣੀ ਮਾਂ ਨਾਲ ਹੋਈ ਗੱਲਬਾਤ ਦੀ ਆਡੀਓ ਜਨਤਕ ਹੋਈ ਹੈ | ਇਸ ਮਾਮਲੇ 'ਚ ਜਿੱਥੇ ਭਾਜਪਾ ਆਗੂ ਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬਾਜੇਕੇ ਦੇ ਹੱਕ ਵਿਚ ਨਿੱਤਰੇ ਹਨ, ਉੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਇਸ ਵਰਤਾਰੇ ਦੀ ਨਿੰਦਾ ਕਰਦਿਆਂ ਸੰਘਰਸ਼ ਵਿੱਢਣ ਦੀ ਘੁਰਕੀ ਦਿੱਤੀ ਹੈ | ਪ੍ਰਧਾਨ ਮੰਤਰੀ ਬਾਜੇਕੇ ਆਪਣੀ ਜਨਤਕ ਹੋਈ ਆਡੀਓ ਵਿਚ ਦੋਸ਼ ਲਗਾ ਰਿਹਾ ਹੈ ਕਿ ਉਸ ਨੂੰ ਬਠਿੰਡਾ ਜੇਲ੍ਹ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਤੇ ਉਸ ਨੂੰ ਆਪਣੇ ਚਾਰ ਸਾਥੀਆਂ ਨਾਲੋਂ ਇਕੱਲਾ ਨਸ਼ੇੜੀਆਂ ਦੀ ਬੈਰਕ ਵਿਚ ਰੱਖਿਆ ਹੈ | ਉਸ ਦੇ ਆਲੇ-ਦੁਆਲੇ ਸੀ.ਆਰ.ਪੀ.ਐਫ. ਤਾਇਨਾਤ ਕੀਤੀ ਹੈ ਅਤੇ ਜੇਲ੍ਹ ਅਧਿਕਾਰੀ ਨਿੱਤ ਵਾਂਗੂ ਉਸ ਦੀ ਜਗ੍ਹਾ ਬਦਲਦੇ ਰਹਿੰਦੇ ਹਨ | ਉਸ ਕੋਲੋਂ ਬਾਲਟੀ ਆਦਿ ਜ਼ਰੂਰੀ ਚੀਜ਼ਾਂ ਵੀ ਖੋਹ ਲਈਆਂ ਹਨ | ਉਸ ਨੇ ਇਹ ਦੋਸ਼ ਵੀ ਲਗਾਇਆ ਕਿ ਇਕ ਜੇਲ੍ਹ ਅਧਿਕਾਰੀ ਨੇ ਉਸਨੂੰ ਧਮਕਾਉਂਦੇ ਹੋਏ ਉਸ ਦੀ ਦਾੜ੍ਹੀ ਖਿੱਚ ਕੇ ਉਸ ਨਾਲ ਬਦਸਲੂਕੀ ਕਰਦਿਆਂ ਉਸ ਦੇ ਧਾਰਮਿਕ ਹਿੱਤਾਂ ਦਾ ਕਤਲ ਕੀਤਾ | ਉਸ ਦੀਆਂ ਦਵਾਈਆਂ ਵੀ ਬੰਦ ਕਰ ਦਿੱਤੀਆਂ ਹਨ, ਜਿਸ ਕਾਰਨ ਜੇਕਰ ਉਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਬਠਿੰਡਾ ਜੇਲ੍ਹ ਦਾ ਸੁਪਰਡੈਂਟ ਤੇ ਹੋਰ ਅਧਿਕਾਰੀ ਜ਼ਿੰਮੇਵਾਰ ਹੋਣਗੇ | ਬਾਜੇਕੇ ਇੰਨ੍ਹਾਂ ਜਨਤਕ ਹੋਈਆਂ ਆਡੀਓ 'ਚ ਅਪੀਲ ਕਰਦਾ ਹੈ ਕਿ ਮੈਂ ਇਕ ਅੰਮਿ੍ਤਧਾਰੀ ਸਿੱਖ ਹਾਂ, ਮੈਨੂੰ ਦੱਸੋ ਮੈਂ ਕੀ ਗੁਨਾਹ ਕੀਤਾ ਹੈ, ਮੈਂ ਇਕ ਯੂਟਿਊਬਰ ਬੰਦਾ ਹਾਂ, ਜਿਸ ਦਾ ਸੁਨੇਹਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. (ਜੇਲ੍ਹਾਂ) ਤੱਕ ਪਹੁੰਚਾਇਆ ਜਾਵੇ | ਉੱਧਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਾਜੇਕੇ ਨੂੰ ਜੇਲੋਂ੍ਹ ਬਾਹਰ ਕੱਢਣਾ ਚਾਹੀਦਾ ਹੈ | ਬਿੱਟੂ ਨੇ ਡੀਜੀਪੀ ਜੇਲ੍ਹਾਂ ਨੂੰ ਅਪੀਲ ਕੀਤੀ ਉਹ ਜੇਲ੍ਹ ਦਾ ਦੌਰਾ ਕਰਕੇ ਅਜਿਹੇ ਭਲੇ ਬੰਦੇ ਦੀ ਸਾਰ ਲੈਣ | ਇਵੇਂ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕਾਰਜਕਾਰੀ ਮੁਖੀ ਤੇ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਬਠਿੰਡਾ ਜੇਲ੍ਹ ਪ੍ਰਸ਼ਾਸਨ ਦੇ ਇਸ ਕਾਰੇ ਦੀ ਨਿੰਦਾ ਕੀਤੀ

Leave a Comment

Your email address will not be published. Required fields are marked *