IMG-LOGO
Home News ਕੈਨੇਡਾ:-ਵਿਨੀਪੈਗ-’ਚ-ਧੂਮ-ਧੜੱਕੇ-ਨਾਲ-ਸਮਾਪਤ-ਹੋਇਆ-ਸਾਲਾਨਾ-ਖੇਡ-ਮੇਲਾ
ਸੰਸਾਰ

ਕੈਨੇਡਾ: ਵਿਨੀਪੈਗ ’ਚ ਧੂਮ ਧੜੱਕੇ ਨਾਲ ਸਮਾਪਤ ਹੋਇਆ ਸਾਲਾਨਾ ਖੇਡ ਮੇਲਾ

by Admin - 2025-09-07 00:01:24 0 Views 0 Comment
IMG
ਜੱਸੀ ਕੌਰ ਨੇ ਲਾਈਆਂ ਤੀਆਂ ਵਿਚ ਰੌਣਕਾਂ ਵਿਨੀਪੈੱਗ ਵਿਨੀਪੈਗ ਵਿਚ ਸਥਾਨਕ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਮੈਨੀਟੋਬਾ ਵੱਲੋਂ ਸਰਬ ਸਾਂਝਾ ਖੇਡ ਮੇਲਾ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਧੂਮ ਧੜੱਕੇ ਨਾਲ ਸਮਾਪਤ ਹੋਇਆ। ਮੈਪਲ ਕਮਿਊਨਿਟੀ ਸੈਂਟਰ ਦੇ ਖੇਡ ਮੈਦਾਨਾਂ ਵਿਚ ਕਰਵਾਏ ਇਸ ਖੇਡ ਮੇਲੇ ਦੇ ਪ੍ਰਬੰਧਕਾਂ ਪਰਮਜੀਤ ਧਾਲੀਵਾਲ, ਨਵਤਾਰ ਬਰਾੜ, ਰਾਜ ਗਿੱਲ, ਪ੍ਰਦੀਪ ਬਰਾੜ, ਜੱਸਾ ਸਰਪੰਚ, ਹੁਸ਼ਿਆਰ ਗਿੱਲ, ਸਰਪ੍ਰੀਤ ਬਿੱਲਾ, ਮਨਵੀਰ ਮਾਂਗਟ, ਕੁਲਜੀਤ ਘੁੰਮਣ, ਗੁਰਜਿੰਦਰ ਥਿੰਦ, ਮਨਿੰਦਰ ਸਿੰਘ, ਪਰਮਜੀਤ ਚੜਿੱਕ, ਚਮਕੌਰ ਸਿੰਘ ਗਿੱਲ, ਗੁਰਬਾਜ਼ ਸਿੰਘ, ਨਿੰਦਰ ਬਾਈ ਨੇ ਦੱਸਿਆ ਕੇ ਇਸ ਮੇਲੇ ਦਾ ਮੁੱਖ ਉਦੇਸ਼ ਵਿਨੀਪੈਗ ਵਿਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਉਤਸ਼ਾਹਿਤ ਕਰਨਾ ਹੈ। ਦੋ ਦਿਨਾ ਖੇਡ ਮੇਲੇ ਦੌਰਾਨ ਕੁਸ਼ਤੀ, ਕਬੱਡੀ, ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਰੱਸਾਕਸ਼ੀ, ਬੈਡਮਿੰਟਨ ਤੇ ਅਥਲੈਟਿਕਸ ਵਿਚ ਵੀ ਜ਼ੋਰ ਅਜ਼ਮਾਇਸ਼ ਹੋਈ। ਇਨ੍ਹਾਂ ਸਾਰੀਆਂ ਖੇਡਾਂ ਵਿਚ ਤਕਰੀਬਨ 100 ਤੋਂ ਵੱਧ ਟੀਮਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਫੁਟਬਾਲ ਓਪਨ ਮੁਕਾਬਲਿਆਂ ਦੌਰਾਨ UPSC ਦੀ ਟੀਮ ਪਹਿਲੇ ਨੰਬਰ ’ਤੇ ਅਤੇ ਮਹਿਨਾ ਦੀ ਟੀਮ ਦੂਸਰੇ ਸਥਾਨ ’ਤੇ ਰਹੀ| ਫੁਟਬਾਲ ਵਿਚ ਅੰਡਰ 8 ਅਤੇ ਅੰਡਰ 10 ਦੀਆਂ ਟਰਾਫ਼ੀਆਂ ਇੰਪੈਕਟ ਸਪੋਰਟਸ ਕਲੱਬ ਨੇ ਮੈਪਲ ਫੁੱਟਬਾਲ ਕਲੱਬ ਨੂੰ ਹਰਾ ਕੇ ਜਿੱਤੀਆਂ। ਅੰਡਰ 12 ਵਰਗ ਵਿਚ ਮੈਪਲ ਸਪੋਰਟਸ ਕਲੱਬ ਨੇ ਕਬਜ਼ਾ ਕੀਤਾ। ਅੰਡਰ 14 ਦੀਆਂ ਟਰਾਫ਼ੀਆਂ UPSC ਨੇ ਸ਼ੇਰ-ਏ-ਪੰਜਾਬ ਨੂੰ ਹਰਾ ਕੇ ਜਿੱਤੀਆਂ ਅਤੇ ਅੰਡਰ 17 ਦੇ ਫੁਟਬਾਲ ਮੁਕਾਬਲੇ ਵਿਚ ਮੈਪਲ ਸਪੋਰਟਸ ਕਲੱਬ ਨੇ ਤਿੰਨ ਦੇ ਮੁਕਾਬਲੇ ਜ਼ੀਰੋ ਦੇ ਸਕੋਰ ਨਾਲ UPSC ਨੂੰ ਹਰਾਇਆ। ਲੜਕਿਆਂ ਦੇ ਅੰਡਰ 17 ਬੈਡਮਿੰਟਨ ਮੁਕਾਬਲਿਆਂ ਵਿਚ ਬਲਜੋਤ ਅਤੇ ਜਾਪੋ ਦੀ ਟੀਮ ਨੇ ਇਸਮਾਈਲ ਅਤੇ ਗੁਰ ਨਵਾਜ਼ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਲੜਕੀਆਂ ਅੰਡਰ 17 ਵਿਚ ਬਲ ਨੂਰ ਅਤੇ ਅਸ਼ ਨੇ ਬਾਜ਼ੀ ਮਾਰੀ। ਬੈਡਮਿੰਟਨ ਓਪਨ ਵਿਚ ਅਨਮੋਲ ਅਤੇ ਕਰਨ ਨੇ ਪਹਿਲਾ ਅਤੇ ਰਮਨ ਅਤੇ ਸਹਿਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ। ਵਾਲੀਬਾਲ ਸ਼ੂਟਿੰਗ ਵਿਚ ਸ਼ਹੀਦ ਊਧਮ ਸਿੰਘ ਕਲੱਬ ਦੀ ਏ ਟੀਮ ਪਹਿਲੇ ਸਥਾਨ ਅਤੇ ਸ਼ਹੀਦ ਊਧਮ ਸਿੰਘ ਕਲੱਬ ਦੀ ਬੀ ਟੀਮ ਦੂਜੇ ਸਥਾਨ ’ਤੇ ਰਹੀ। ਵਾਲੀਬਾਲ ਸਮੈਸ਼ਿੰਗ ਵਿਚ WMVA ਕਲੱਬ ਫ਼ਸਟ ਅਤੇ EPIC ਕਲੱਬ ਦੂਜੇ ਸਥਾਨ ’ਤੇ ਰਹੇ। ਦੌੜਾਂ ਵਿਚ ਹਰ ਉਮਰ ਵਰਗ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੌੜਾਂ ਦਾ ਖੇਡ ਮੇਲੇ ’ਚ ਆਏ ਹੋਏ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ। ਔਰਤਾਂ ਨੇ ਰੱਸਾਕਸ਼ੀ ’ਚ ਵੀ ਆਪਣੇ ਜੌਹਰ ਦਿਖਾਏ। ਇਸ ਟੂਰਨਾਮੈਂਟ ਦੀ ਖ਼ਾਸ ਗੱਲ ਇਹ ਰਹੀ ਕਿ ਇੱਥੇ ਤੀਆਂ ਦਾ ਮੇਲਾ ਵੀ ਲਾਇਆ ਗਿਆ, ਜਿਸ ਵਿਚ ਜੱਸੀ ਕੌਰ ਨੇ ਆਪਣੇ ਨਵੇਂ ਤੇ ਪੁਰਾਣੇ ਗੀਤ ਸੁਣਾ ਕੇ ਸਭ ਦਾ ਮੰਨ ਮੋਹਿਆ। ਇਸ ਵਿਚ ਬੱਚਿਆਂ ਵੱਲੋਂ ਭੰਗੜਾ, ਗਿੱਧਾ ਪਾਇਆ ਗਿਆ ਤੇ ਬਿਰਧ ਔਰਤਾਂ ਵੱਲੋਂ ਬੋਲੀਆਂ ਸੁਣਾਈਆਂ ਗਈਆਂ। ਇਸ ਪੂਰੇ ਟੂਰਨਾਮੈਂਟ ਦੌਰਾਨ ਕੜੀ ਚੌਲ, ਜਲੇਬੀਆਂ, ਸਮੋਸੇ, ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਖੇਡ ਮੇਲੇ ਦੇ ਆਯੋਜਕਾਂ ਵੱਲੋਂ ਖੇਡ ਮੇਲੇ ਵਿੱਚ ਸ਼ਾਮਲ ਹੋਏ ਖਿਡਾਰੀਆਂ, ਸਪਾਂਸਰਾਂ ਅਤੇ ਸਭ ਲੋਕਾਂ ਦਾ ਧੰਨਵਾਦ ਕੀਤਾ ਗਿਆ|

Leave a Comment

Your email address will not be published. Required fields are marked *