IPL AUCTION : RCB ਨੇ ਕੱਢਿਆ ਵਿਰਾਟ ਨੇ ਲਾਇਆ ਗਲੇ, ਹੁਣ ਇਸ ਖਿਡਾਰੀ ‘ਤੇ ਬਰਸਣਗੇ ਕਰੋੜਾਂ ਰੁਪਏ

ਬੈਂਗਲੁਰੂ : ਆਈ. ਪੀ. ਐੱਲ. 2020 ਦਾ ਆਕਸ਼ਨ ਅੱਜ ਕੋਲਕਾਤਾ ਵਿਚ ਹੋਣਾ ਹੈ। ਇਸ ਵਿਚਾਲੇ ਸਭ ਦੀਆਂ ਨਜ਼ਰਾਂ ਚੇਨਈ ਵਨ ਡੇ ਵਿਚ ਟੀਮ ਇੰਡੀਆ ਖਿਲਾਫ ਤੂਫਾਨੀ 139 ਦੌੜਾਂ ਦੀ ਪਾਰੀ ਖੇਡਣ ਵਾਲੇ ਸ਼ਿਮਰਾਨ ਹੈਟਮਾਇਰ ‘ਤੇ ਹੋਵੇਗੀ। ਕਿਆਸ ਲਾਏ ਜਾ ਰਹੇ ਹਨ ਕਿ ਉਸ ‘ਤੇ ਕਰੋੜਾਂ ਰੁਪਿਆਂ ਦੀ ਬਰਸਾਤ ਹੋ ਸਕਦੀ ਹੈ। ਅੱਜ ਆਕਸ਼ਨ ਵਿਚ ਸ਼ਿਮਰਾਨ ਹੈਟਮਾਇਰ ਦਾ ਨਾਂ ਜਿਵੇਂ ਹੀ ਹਾਲ ਵਿਚ ਗੂੰਜੇਗਾ ਤਾਂ ਕਈ ਟੀਮਾਂ ਉਸ ਨੂੰ ਖਰੀਦਣ ਲਈ ਬੋਲੀ ਲਗਾ ਸਕਦੀਆਂ ਹਨ। ਦੱਸ ਦਈਏ ਕਿ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਹੀ ਉਸ ਨੂੰ ਰਿਲੀਜ਼ ਕੀਤਾ ਹੈ।

Leave a Reply

Your email address will not be published. Required fields are marked *