ਹੁਣ ਨਹੀਂ ਲਿਆ ਸਕੋਗੇ ਵਿਦੇਸ਼ਾਂ ਤੋਂ ਸੋਨਾ-ਚਾਂਦੀ, ਦਰਾਮਦ ਲਈ ਲੈਣੀ ਹੋਵੇਗੀ ਸਰਕਾਰ ਦੀ ਮਨਜ਼ੂਰੀ

ਨਵੀਂ ਦਿੱਲੀ — ਸਰਕਾਰ ਨੇ ਬੁੱਧਵਾਰ ਨੂੰ ਸੋਨਾ ਅਤੇ ਚਾਂਦੀ ਦੇ ਬਿਨਾਂ ਮਨਜ਼ੂਰੀ ਆਯਾਤ ਕੀਤੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੀਮਤੀ ਧਾਤ ਦੇ ਆਯਾਤ ‘ਚ ਉਛਾਲ ਵਿਚਕਾਰ ਇਨ੍ਹਾਂ ਦੇ ਮੁਕਤ ਆਯਾਤ ‘ਤੇ ਰੋਕ ਲਗਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ ਦੀ ਨੋਟੀਫਿਕੇਸ਼ਨ  ਅਨੁਸਾਰ ਕਿਸੇ ਵੀ ਰੂਪ ਵਿਚ ਸੋਨੇ ਦੀ ਦਰਾਮਦ ਨੂੰ ਮੁਕਤ ਸ਼੍ਰੇਣੀ ਤੋਂ ‘ਸੀਮਤ’ ਸ਼੍ਰੇਣੀ ਵਿਚ ਰੱਖਿਆ ਗਿਆ ਹੈ।

ਡਾਇਰੈਕਟੋਰੇਟ ਨੇ ਕਿਹਾ, ‘ਕਿਸੇ ਵੀ ਰੂਪ ਵਿਚ ਸੋਨੇ(ਮੌਦਰਿਕ ਉਦੇਸ਼ਾਂ ਨੂੰ ਛੱਡ ਕੇ) ਅਤੇ ਚਾਂਦੀ ਦੇ ਆਯਾਤ ਦੀ ਪਾਲਸੀ ‘ਚ ਬਦਲਾਅ ਕੀਤਾ ਜਾਂਦਾ ਹੈ। ਇਸ ਦੇ ਤਹਿਤ ਆਯਾਤ ਨੂੰ ਮੁਕਤ ਸ਼੍ਰੇਣੀ ਤੋਂ ਪਾਬੰਧਿਤ ਸ਼੍ਰੇਣੀ ‘ਚ ਕੀਤਾ ਜਾਂਦਾ ਹੈ। ਆਯਾਤ ਦੀ ਮਨਜ਼ੂਰੀ ਬੈਂਕਾਂ ਦੇ ਮਾਮਲੇ ‘ਚ ਰਿਜ਼ਰਵ ਬੈਂਕ ਅਤੇ ਹੋਰ ਏਜੰਸੀਆਂ ਦੇ ਮਾਮਲੇ ‘ਚ ਡੀਜੀਐਫਟੀ ਵਲੋਂ ਨੋਟੀਫਾਈਡ ਸਿਰਫ ਨਾਮਜ਼ਦ ਏਜੰਸੀਆਂ ਦੇ ਜ਼ਰੀਏ ਹੀ ਹੋਵੇਗੀ।’

ਐਡਵਾਂਸ ਲਾਇਸੈਂਸ ਅਧੀਨ ਆਯਾਤ ਕਰਨ ਅਤੇ ਵਿਦੇਸ਼ੀ ਖਰੀਦਦਾਰਾਂ ਦੁਆਰਾ ਸਿੱਧੇ ਨਿਰਯਾਤਕਾਂ ਨੂੰ ਸੋਨੇ ਦੀ ਸਪਲਾਈ ਕਰਨ ਦੇ ਤਹਿਤ ਇਸ ਆਰਡਰ ਤੋਂ ਛੋਟ ਦਿੱਤੀ ਜਾਂਦੀ ਹੈ। ਸੋਨੇ ਦੀ ਵਧਦੀ ਦਰਾਮਦ ਦੇ ਵਿਚਕਾਰ ਇਹ ਪਾਬੰਦੀ ਲਗਾਈ ਗਈ ਹੈ।ਜ਼ਿਕਰਯੋਗ ਹੈ ਕਿ ਨਵੰਬਰ ਵਿਚ ਇਸ ਦਾ ਆਯਾਤ 6.59 ਪ੍ਰਤੀਸ਼ਤ ਵਧ ਕੇ 2.94 ਅਰਬ ਡਾਲਰ ਪਹੁੰਚ ਗਿਆ ਜਿਹੜਾ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ 2.76 ਅਰਬ ਡਾਲਰ ਸੀ।

Leave a Reply

Your email address will not be published. Required fields are marked *