ਲਾਟਰੀ ‘ਤੇ ਲੱਗੇਗਾ ਸਿੰਗਲ ਰੇਟ, GSTR-9 ਫਾਈਲ ਕਰਨ ਦੀ ਆਖਰੀ ਤਾਰੀਕ ਵਧੀ

ਨਵੀਂ ਦਿੱਲੀ — ਵਸਤੂ ਅਤੇ ਸੇਵਾ ਟੈਕਸ (GST) ਕੌਂਸਲ ਦੀ 38ਵੀਂ ਬੈਠਕ ‘ਚ ਪਹਿਲੀ ਵਾਰ ਕਿਸੇ ਮੁੱਦੇ ‘ਤੇ ਵੋਟਿੰਗ ਦੇ ਜ਼ਰੀਏ ਲਾਟਰੀ ‘ਤੇ ਸਿੰਗਲ GSTਰੇਟ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। 1 ਮਾਰਚ 2020 ਤੋਂ ਹਰੇਕ ਤਰ੍ਹਾਂ ਦੀ ਯਾਨੀ ਕਿ ਸੂਬਿਆਂ ਅਤੇ ਪ੍ਰਾਈਵੇਟ ਲਾਟਰੀ ‘ਤੇ 28 ਫੀਸਦੀ GSTਲੱਗੇਗਾ। ਇਸ ਤੋਂ ਇਲਾਵਾ ਸਾਲ 2017 ਤੋਂ ਹੁਣ ਤੱਕ GSTR-1 ਫਾਈਲ ਨਾ ਕਰਨ ਵਾਲਿਆਂ ਨੂੰ ਰਾਹਤ ਦਿੰਦੇ ਹੋਏ GST ਕੌਂਸਲ ਨੇ ਉਨ੍ਹਾਂ ‘ਤੇ ਲੇਟ ਫੀਸ ‘ਚ ਛੋਟ ਦੇਣ ਦੀ ਮਨਜ਼ੂਰੀ ਦਿੱਤੀ ਹੈ। ਸਾਲਾਨਾ GSTਰਿਟਰਨ, ਸਾਲ 2017-18 ਲਈ GSTR-9 ਅਤੇ GST 9 ਸੀ ਫਾਈਲ ਕਰਨ ਦੀ ਤਾਰੀਕ ਵੀ ਵਧਾ ਦਿੱਤੀ ਗਈ। ਹੁਣ GSTR-9 ਅਤੇ 9ਸੀ ਨੂੰ 31 ਜਨਵਰੀ 2020 ਤੱਕ ਫਾਈਲ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਤਾਰੀਕ 31 ਦਸੰਬਰ 2019 ਸੀ।EXT

ਇਸ ਤੋਂ ਇਲਾਵਾ ਇੰਡਸਟ੍ਰੀਅਲ ਜ਼ਮੀਨ ‘ਤੇ ਇੰਡਸਟ੍ਰੀਅਲ ਪਾਰਕਾਂ ਦੀ ਸਥਾਪਨਾ ਲਈ ਲਾਂਗ ਟਰਮ ਲੀਜ਼ ‘ਤੇ GSTਨੂੰ ਖਤਮ ਕਰ ਦਿੱਤਾ ਹੈ। ਜਿਥੋਂ ਤੱਕ GSTਕੁਲੈਕਸ਼ਨ ਦੀ ਗੱਲ ਹੈ ਤਾਂ ਇਸ ਨੂੰ ਵਧਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ। GSTਕੌਂਸਲ ਨੇ ਬੈਠਕ ਦੌਰਾਨ ਕਈ ਤਰ੍ਹਾਂ ਦੇ ਸੋਧ ਕੀਤੇ, ਜਿਨ੍ਹਾਂ ਨੂੰ 2020 ਦੇ ਬਜਟ ਦੌਰਾਨ ਪੇਸ਼ ਕੀਤਾ ਜਾਵੇਗਾ। ਮੌਜੂਦਾ ਸਮੇਂ ‘ਚ ਸੂਬਿਆਂ ਦੀਆਂ ਲਾਟਰੀਆਂ ‘ਤੇ 12 ਫੀਸਦੀ GSTਲਗਦਾ ਹੈ ਜਦੋਂਕਿ ਸੂਬਿਆਂ ਵਲੋਂ ਰਜਿਸਟਰਡ ਅਤੇ ਸੂਬਿਆਂ ਤੋਂ ਬਾਹਰ ਵੇਚਣ ਵਾਲੀਆਂ ਲਾਟਰੀਆਂ ‘ਤੇ 28 ਫੀਸਦੀ GST;ਲਗਦਾ ਹੈ।

ਲਾਟਰੀ ਦੇ ਮੁੱਦੇ ‘ਤੇ ਬਹੁਮਤ ਨਾਲ ਲਿਆ ਗਿਆ ਫੈਸਲਾ

ਬੈਠਕ ਦੇ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ GSTਕੌਂਸਲ ਦੀ ਮੀਟਿੰਗ ‘ਚ ਪਹਿਲੀ ਵਾਰ ਕਿਸੇ ਮੁੱਦੇ ‘ਤੇ ਫੈਸਲਾ  ਲੈਣ ਲਈ ਵੋਟਿੰਗ ਦਾ ਸਹਾਰਾ ਲਿਆ ਗਿਆ। ਲਾਟਰੀ ‘ਤੇ ਲੱਗਣ ਵਾਲੇ GSTਨੂੰ ਲੈ ਕੇ ਸੂਬਿਆਂ ਵਿਚਕਾਰ ਸਹਿਮਤੀ ਨਹੀਂ ਹੋ ਰਹੀ ਸੀ। ਬਹੁਮਤ ਨਾਲ ਲਾਟਰੀ ‘ਤੇ 28 ਫੀਸਦੀ ਦੀ ਇਕੋ ਜਿਹੀ ਦਰ ਨਾਲ GSTਲਗਾਉਣ ਦਾ ਫੈਸਲਾ ਹੋਇਆ। ਇਸ ਤੋਂ ਪਹਿਲਾਂ ਬੈਠਕ ਵਿਚ ਸਰਬਸੰਮਤੀ ਨਾਲ ਫੈਸਲੇ ਲਏ ਜਾਂਦੇ ਰਹੇ। ਸੂਤਰਾਂ ਅਨੁਸਾਰ ਵੋਟਿੰਗ ਵਿਚ ਲਾਟਰੀ ‘ਤੇ 21 ਸੂਬਿਆਂ ਨੇ 28 ਫੀਸਦੀ ਦੀ ਦਰ ਨਾਲ GSTਲਗਾਉਣ ਦਾ ਸਮਰਥਨ ਕੀਤਾ, ਜਦੋਂਕਿ 7 ਸੂਬਿਆਂ ਨੇ ਇਸ ਦਾ ਵਿਰੋਧ ਕੀਤਾ। ਲਾਟਰੀ ਉਦਯੋਗ ਲੰਮੇ ਸਮੇਂ ਤੋਂ 12 ਫੀਸਦੀ ਦੀ ਦਰ ਨਾਲ ਇਕਸਾਰ ਟੈਕਸ ਲਗਾਉਣ ਅਤੇ ਇਨਾਮ ਦੀ ਰਾਸ਼ੀ ਨੂੰ ਟੈਕਸ ਮੁਕਤ ਕਰਨ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੋਹਰੇ ਟੈਕਸ ਕਾਰਨ ਲਾਟਰੀ ਉਦਯੋਗ ਦੇ ਵਾਧੇ ‘ਤੇ ਅਸਰ ਪੈ ਰਿਹਾ ਹੈ।
ਮਹਿੰਗੇ ਹੋਣਗੇ ਬੈਗ

ਰੈਵੇਨਿਊ ਸੈਕ੍ਰੇਟਰੀ ਅਜੇ ਭੂਸ਼ਣ ਪਾਂਡੇ ਨੇ ਦੱਸਿਆ ਕਿ ਪੈਂਕਿੰਗ ਦੇ ਕੰਮ ਆਉਣ ਵਾਲੇ ਬੁਣੇ ਹੋਏ ਜਾਂ ਬਿਨਾਂ ਬੁਣੇ ਬੈਗ, ਪਾਲੀਥੀਨ, ਪਾਲੀਪ੍ਰੋਪਲੀਨ ਦੇ ਸਟ੍ਰਿਪ ਅਤੇ ਕੁਝ ਹੋਰ ਪੈਕਿੰਗ ਮਟੀਰੀਅਲ ‘ਤੇ ਇਕ ਸਾਰ 18 ਫੀਸਦੀ ਦੀ ਦਰ ਨਾਲ GSTਵਸੂਲਣ ਦਾ ਫੈਸਲਾ ਲਿਆ ਗਿਆ ਹੈ। ਹੁਣ ਤੱਕ ਕੁਝ ਪੈਕਿੰਗ ਮਟੀਰਿਅਲ ‘ਤੇ 10 ਅਤੇ ਕੁਝ ‘ਤੇ 12 ਫੀਸਦੀ ਦੀ ਦਰ ਨਾਲ ਟੈਕਸ ਵਸੂਲਿਆ ਜਾਂਦਾ ਸੀ।

Leave a Reply

Your email address will not be published. Required fields are marked *