ਡੀਜ਼ਲ ਕਾਰਾਂ ‘ਤੇ ਭਾਰੀ ਹੋਵੇਗਾ ਨਵਾਂ ਸਾਲ, BS-VI ਪੈਟਰੋਲ ਵਾਹਨ ਵੀ ਹੋਣਗੇ ਮਹਿੰਗੇ

ਜਲੰਧਰ, (ਸੰਜੀਵ ਜੌਹਲ)— ਸਾਲ 2019 ‘ਚ ਸੁਸਤ ਮੰਗ ਦਾ ਸਾਹਮਣਾ ਕਰਨ ਵਾਲੀ ਵਾਹਨ ਇੰਡਸਟਰੀ ਲਈ 2020 ‘ਚ ਬੀ. ਐੱਸ.-6 ਇਕ ਵੱਡਾ ਬਦਲਾਵ ਸਾਬਤ ਹੋਣ ਜਾ ਰਿਹਾ ਹੈ। ਬੀ. ਐੱਸ.-6 ਨਿਯਮ ਲਾਗੂ ਹੋਣ ‘ਚ ਹੁਣ ਲਗਭਗ ਤਿੰਨ ਮਹੀਨੇ ਬਚੇ ਹਨ। ਇਸ ਨਾਲ ਜਿੱਥੇ ਪੈਟਰੋਲ ਇੰਜਣ ਕੰਪੈਕਟ ਤੇ ਐੱਸ. ਯੂ. ਵੀ. ਕਾਰਾਂ ਦੀ ਕੀਮਤ ‘ਚ 3 ਤੋਂ 5 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ, ਉੱਥੇ ਹੀ ਡੀਜ਼ਲ ਮਾਡਲਾਂ ਦੀ ਕੀਮਤ ‘ਚ ਘੱਟੋ-ਘੱਟ 8 ਤੋਂ 10 ਫੀਸਦੀ ਦਾ ਵਾਧਾ ਹੋ ਸਕਦਾ ਹੈ। 10 ਲੱਖ ਰੁਪਏ ਦੀ ਡੀਜ਼ਲ

ਇਸ ਦਾ ਝਟਕਾ ਡੀਜ਼ਲ ਗੱਡੀ ਦੇ ਸ਼ੌਕੀਨਾਂ ਨੂੰ ਤਾਂ ਲੱਗੇਗਾ, ਨਾਲ ਹੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਹਿੰਦਰਾ ਵਰਗੀਆਂ ਕੰਪਨੀ ਲਈ ਇਹ ਚੰਗੀ ਖਬਰ ਨਹੀਂ ਹੈ, ਜਿਸ ਦੇ ਪੋਰਟਫੋਲੀਓ ‘ਚ ਡੀਜ਼ਲ ਕਾਰਾਂ ਪ੍ਰਮੁਖ ਤੌਰ ‘ਤੇ ਹਨ। ਬੀ. ਐੱਸ.-6 ‘ਚ ਸ਼ਿਫਟ ਹੋਣ ਨਾਲ ਸਭ ਤੋਂ ਵੱਧ ਕੀਮਤ ਡੀਜ਼ਲ ਮਾਡਲਾਂ ਦੀ ਹੀ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਛੋਟੇ ਡੀਜ਼ਲ ਮਾਡਲਾਂ ਤੋਂ ਬਾਹਰ ਹੋਣ ਜਾ ਰਹੀ ਹੈ ਅਤੇ ਪੈਟਰੋਲ ‘ਤੇ ਜ਼ੋਰ ਦੇ ਰਹੀ ਹੈ। ਮਹਿੰਦਰਾ ਵੀ ਰਣਨੀਤੀ ‘ਚ ਤੁਰੰਤ ਬਦਲਾਵ ਕਰਨ ਦਾ ਵਿਚਾਰ ਕਰ ਰਹੀ ਹੈ। ਬਾਜ਼ਾਰ ‘ਚ ਕਈ ਬੀ. ਐੱਸ.-6 ਮਾਡਲ ਉਤਰ ਵੀ ਚੁੱਕੇ ਹਨ। ਹੁੰਡਈ ਪੈਟਰੋਲ ਮਾਡਲ ਨਿਓਸ, *** ਸਮੇਤ ਕਈ ਮਾਡਲਾਂ ਨੂੰ ਬੀ. ਐੱਸ.-6 ‘ਚ ਬਦਲ ਚੁੱਕੀ ਹੈ ਅਤੇ ਜਲਦ ਹੀ ਸੈਂਟਰੋ ਨੂੰ ਬੀ. ਐੱਸ.-6 ਅਵਤਾਰ ‘ਚ ਉਤਾਰਨ ਜਾ ਰਹੀ ਹੈ।

ਦਰਜਨਾਂ ਡੀਜ਼ਲ ਮਾਡਲ ਬਾਹਰ ਹੋਣ ਦਾ ਖਦਸ਼ਾ-
ਬੀ. ਐੱਸ.-6 ਲਾਗੂ ਹੋਣ ਨਾਲ ਲਗਭਗ ਦਰਜਨਾਂ ਡੀਜ਼ਲ ਮਾਡਲ ਬਾਜ਼ਾਰ ਤੋਂ ਬਾਹਰ ਹੋਣ ਦਾ ਖਦਸ਼ਾ ਹੈ। ਉੱਥੇ ਹੀ ਕੁਝ ਮਾਡਲਾਂ ਲਈ ਡੀਜ਼ਲ ਬਦਲ ਨਾ ਹੋਣ ਨਾਲ ਗਾਹਕਾਂ ਕੋਲ ਘੱਟ ਲਾਗਤ ਵਾਲਾ ਵਾਹਨ ਖਰੀਦਣ ਦਾ ਕੋਈ ਵਿਕਲਪ ਨਹੀਂ ਹੋਵੇਗਾ।
ਮਾਹਰਾਂ ਦਾ ਕਹਿਣਾ ਹੈ ਕਿ ਬੀ. ਐੱਸ.-6 ਗੱਡੀ ਜਿੱਥੇ ਬੀ. ਐੱਸ.-4 ਈਂਧਣ ਨਾਲ ਚੱਲ ਸਕਦੀ ਹੈ, ਉੱਥੇ ਹੀ ਡੀਜ਼ਲ ਗੱਡੀ ਦੇ ਮਾਮਲੇ ‘ਚ ਇਹ ਮੁਸ਼ਕਲ ਹੈ। ਇਸ ਲਈ ਤੇਲ ਦੀ ਉਪਲੱਬਧਤਾ ਬਹੁਤ ਮਹੱਤਵਪੂਰਨ ਹੈ। ਬਿਹਤਰ ਤਕਨਾਲੋਜੀ ਦੇ ਨਾਲ ਵਾਹਨਾਂ ਦੇ ਰੱਖ-ਰਖਾਵ ਦੀ ਲਾਗਤ ‘ਚ ਵੀ ਵਾਧਾ ਹੋਵੇਗਾ। ਹਾਲਾਂਕਿ, ਬੀ. ਐੱਸ.-4 ਤੋਂ ਬੀ. ਐੱਸ.-6 ‘ਚ ਸ਼ਿਫਟ ਹੋਣ ਨਾਲ ਪ੍ਰਦੂਸ਼ਣ ‘ਚ ਥੋਡ਼ੀ-ਬਹੁਤ ਕਮੀ ਹੋਵੇਗੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨਵੀਂ ਤਕਨਾਲੋਜੀ ਤੇ ਲੰਬੇ ਲਾਈਫ ਸਾਈਕਲ ਨਾਲ ਇਹ ਯਕੀਨੀ ਹੈ ਕਿ ਬੀ. ਐੱਸ.-6 ਕਾਰਾਂ ਦੀ ਰੀਸੇਲ ਵੈਲਿਊ ਬਿਹਤਰ ਹੋਵੇਗੀ।ਹਾਲਾਂਕਿ, ਇਸ ਨਾਲ ਪੈਟਰੋਲ ਤੋਂ ਜ਼ਿਆਦਾ ਡੀਜ਼ਲ ਗਾਹਕਾਂ ‘ਤੇ ਲਾਗਤ ਦਾ ਬੋਝ ਵਧਣ ਜਾ ਰਿਹਾ ਹੈ।

Leave a Reply

Your email address will not be published. Required fields are marked *