ਜਲਦ ਡਿੱਗਣਗੇ ਪਿਆਜ਼ ਦੇ ਭਾਅ ‘ਤੇ ਮਹਿੰਗੀ ਹੋ ਸਕਦੀ ਹੈ ਚੀਨੀ

ਨਵੀਂ ਦਿੱਲੀ—ਪਿਆਜ਼ ਅਤੇ ਦਾਲਾਂ ਦੀਆਂ ਵਧਦੀਆਂ ਕੀਮਤਾਂ ਤੋਂ ਹੁਣ ਛੇਤੀ ਰਾਹਤ ਮਿਲਣ ਦੀ ਉਮੀਦ ਹੈ, ਪਰ ਚੀਨੀ ਮਹਿੰਗੀ ਹੋਣ ਵਾਲੀ ਹੈ। ਉਪਭੋਕਤਾ ਮੰਤਰਾਲੇ ਨੇ ਕਿਹਾ ਕਿ ਸਰਕਾਰ ਦੇ ਕੋਲ ਦਾਲਾਂ ਦਾ ਪੂਰਾ ਬਫਰ ਸਟਾਕ ਹੈ। ਉਹ ਆਪਣੇ ਬਫਰ ਸਟਾਕ ਤੋਂ ਕਰੀਬ 8.5 ਲੱਖ ਮੈਟਰਿਕ ਟਨ ਦਾਲਾਂ ਖੁੱਲ੍ਹੇ ਬਾਜ਼ਾਰ ‘ਚ ਬੇਚੇਗੀ, ਜਿਸ ਨਾਲ ਨਿਸ਼ਚਿਤ ਤੌਰ ‘ਤੇ ਦਾਲਾਂ ਦੀਆਂ ਕੀਮਤਾਂ ਘੱਟ ਹੋਣ ਦੀ ਸੰਭਾਵਨਾ ਹੈ ਪਰ ਚੀਨੀ ਦੇ ਭਾਅ ਵਧਣ ਦਾ ਸ਼ੱਕ ਹੈ।

35 ਫੀਸਦੀ ਘੱਟ ਉਤਪਾਦਨ
ਦੇਸ਼ ‘ਚ ਚੀਨੀ ਉਤਪਾਦਨ ਇਸ ਮਾਰਰਟਿੰਗ ਈਅਰ ‘ਚ 15 ਦਸੰਬਰ ਤੱਕ 35 ਫੀਸਦੀ ਡਿੱਗ ਕੇ 45.8 ਲੱਖ ਟਨ ‘ਤੇ ਆ ਗਿਆ। ਮਹਾਰਾਸ਼ਟਰ ਅਤੇ ਕਰਨਾਟਕ ‘ਚ ਉਤਪਾਦਨ ਘੱਟਣ ਕਾਰਣ ਅਜਿਹਾ ਹੋਇਆ ਹੈ। ਚੀਨੀ ਮਿੱਲਾਂ ਦੇ ਸਾਬਕਾ ਸੰਗਠਨ ਇੰਡੀਅਨ ਸ਼ੁਗਰ ਮਿੱਲਸ ਐਸੋਸੀਏਸ਼ਨ (ਇਸਮਾ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨੀ ਦੀ ਮਾਰਕਟਿੰਗ ਈਅਰ ਅਕਤੂਬਰ ਤੋਂ ਸਤੰਬਰ ਚੱਲਦਾ ਹੈ। ਪਿਛਲੇ ਮਾਰਕਟਿੰਗ ਈਅਰ ਦੀ ਇਸ ਸਮੇਂ ‘ਚ ਚੀਨੀ ਉਤਪਾਦਨ 70.5 ਲੱਖ ਟਨ ਸੀ। ਪ੍ਰਾਈਵੇਟ ਮਿੱਲਾਂ ਦੀ ਅਗਵਾਈ ਕਰਨ ਵਾਲੀ ਇਸਮਾ ਨੇ ਦੱਸਿਆ ਕਿ 15 ਦਸੰਬਰ 2019 ਤੱਕ 406 ਚੀਨੀ ਮਿੱਲਾਂ ‘ਚ ਗੰਨੇ ਦੀ ਪਿੜਾਈ ਹੋ ਰਹੀ ਸੀ। ਪਿਛਲੇ ਮਾਰਕਟਿੰਗ ਈਅਰ ‘ਚ 15 ਦਸੰਬਰ ਤੱਕ 473 ਮਿੱਲਾਂ ਪਿੜਾਈ ਕਰ ਰਹੀਆਂ ਸਨ।

Leave a Reply

Your email address will not be published. Required fields are marked *