ਸੰਸਦ ਦੇ ਸਾਹਮਣੇ ਹਰ ਹਫ਼ਤੇ ਪ੍ਰਦਰਸ਼ਨ ਕਰੇਗੀ 8 ਸਾਲ ਦੀ ਬੱਚੀ, ਜਾਣੋ ਕਿਉਂ

ਇੰਫਾਲ— ਸਿਰਫ਼ 8 ਸਾਲ ਦੀ ਉਮਰ ‘ਚ ਜਲਵਾਯੂ ਤਬਦੀਲੀ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਭਾਰਤੀ ਕੁੜੀ ਲਿਸੀਪ੍ਰਿਆ ਕੰਗੁਜਮ ਨੇ ਆਪਣੀਆਂ ਚਿੰਤਾਵਾਂ ਨਾਲ ਦੁਨੀਆ ਨੂੰ ਝੰਜੋੜਿਆ ਹੈ। ਲਿਸੀਪ੍ਰਿਆ ਨੇ ਮੈਡ੍ਰਿਡ ‘ਚ ਜਲਵਾਯੂ ਸੰਮੇਲਨ ‘ਚ ਗ੍ਰੇਟਾ ਧਨਬਰਗ ਨਾਲ ਮੰਚ ਸਾਂਝਾ ਕੀਤਾ ਸੀ। ਲਿਸੀਪ੍ਰਿਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਸਦ ਦੇ ਇਸੇ ਸੈਸ਼ਨ ‘ਚ ਜਲਵਾਯੂ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਹੈ। ਲਿਸੀਪ੍ਰਿਆ ਨੇ ਕਿਹਾ,”ਸਾਡੇ ਨੇਤਾ ਜਲਵਾਯੂ ਤਬਦੀਲੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਸਿਰਫ਼ ਭਾਸ਼ਣ ਦੇਣ ‘ਚ ਰੁਝੇ ਹਨ। ਸਾਡੇ ਭਵਿੱਖ ਨੂੰ ਬਚਾਉਣ ਦਾ ਹੱਲ ਲੱਭਣ ਦੀ ਬਜਾਏ ਉਹ ਇਕ-ਦੂਜੇ ‘ਤੇ ਦੋਸ਼ ਲਗਾ ਰਹੇ ਹਨ। ਜਲਵਾਯੂ ਦੇ ਪ੍ਰਤੀ ਗੰਭੀਰ ਹੋਣ ਲਈ ਮੈਂ ਫਰਵਰੀ ਤੋਂ ਹਰ ਹਫ਼ਤੇ ਭਾਰਤੀ ਸੰਸਦ ਦੇ ਸਾਹਮਣੇ ਸਰਕਾਰ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ।”21 ਦੇਸ਼ਾਂ ਦੀ ਯਾਤਰਾ ਕਰ ਚੁਕੀ ਹੈ ਲਿਸੀਪ੍ਰਿਆ
21 ਦੇਸ਼ਾਂ ਦੀ ਯਾਤਰਾ ਕਰ ਚੁਕੀ ਲਿਸੀਪ੍ਰਿਆ ਨੇ ਸਲਾਹ ਦਿੱਤੀ ਕਿ ਦਿੱਲੀ ‘ਚ ਅੱਜ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਹੈ। ਜਲਵਾਯੂ ਤਬਦੀਲੀ ਨਾਲ ਲੜਨ ਲਈ ਦਰੱਖਤ ਲਗਾਉਣਾ ਅੰਤਿਮ ਉਪਾਅ ਹੈ।

6 ਸਾਲ ਦੀ ਉਮਰ ‘ਚ ਜਲਵਾਯੂ ਤਬਦੀਲੀ ਕਾਰਨ ਗੰਭੀਰ ਹਾਲਤ ਮਹਿਸੂਸ ਕੀਤੇ
ਲਿਸੀਪ੍ਰਿਆ ਨੇ ਕਿਹਾ,”ਮੈਂ 6 ਸਾਲ ਦੀ ਸੀ, ਜਦੋਂ ਪਹਿਲੀ ਵਾਰ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਕਾਰਨ ਬਣੇ ਗੰਭੀਰ ਹਾਲਾਤਾਂ ਨੂੰ ਮਹਿਸੂਸ ਕੀਤਾ ਸੀ। ਮੈਂ ਰੋਂਦੀ ਹਾਂ, ਜਦੋਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਨੂੰ ਦੂਰ ਹੁੰਦੇ ਹੋਏ ਦੇਖਦੀ ਹਾਂ। ਮੇਰਾ ਦਿਲ ਉਨ੍ਹਾਂ ਲੋਕਾਂ ਲਈ ਦੁਖੀ ਹੁੰਦੀ ਹਾਂ, ਜੋ ਆਫ਼ਤ ਆਉਣ ‘ਤੇ ਖੁਦ ਦੀ ਮਦਦ ਨਹੀਂ ਕਰ ਸਕਦੇ। ਇਸ ਲਈ ਜ਼ਿੰਮੇਵਾਰ ਹੈ- ਜਲਵਾਯੂ ਤਬਦੀਲੀ ਦੇ ਪ੍ਰਭਾਵ। ਮੈਂ 10 ਜੂਨ 2018 ਨੂੰ ਦਿ ਚਾਈਲਡ ਮੂਵਮੈਂਟ ਸੰਗਠਨ ਦੀ ਸਥਾਪਨਾ ਕੀਤੀ। ਦੁਨੀਆ ਭਰ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਬਚਾਉਣ ਲਈ ਤੁਰੰਤ ਜਲਵਾਯੂ ਤਬਦੀਲੀ ਨੂੰ ਲੈ ਕੇ ਕਦਮ ਚੁੱਕਣ।

8 ਸਾਲ ਦੀ ਉਮਰ ‘ਚ ਚੁੱਕੀ ਸੀ ਜਲਵਾਯੂ ਤਬਦੀਲੀ ਵਿਰੁੱਧ ਆਵਾਜ਼
ਲਿਸੀਪ੍ਰਿਆ ਨੇ ਕਿਹਾ ਕਿ ਉਹ ਹੁਣ 8 ਸਾਲ ਦੀ ਹੈ। ਜਦੋਂ ਉਸ ਨੇ ਜਲਵਾਯੂ ਤਬਦੀਲੀ ਵਿਰੁੱਧ ਆਵਾਜ਼ ਚੁੱਕੀ ਸੀ, ਉਦੋਂ ਇਕੱਲੀ ਸੀ। ਅੱਜ 120 ਤੋਂ ਵਧ ਦੇਸ਼ਾਂ ਦੇ ਲੱਖ ਲੋਕ ਸਾਡੇ ਨਾਲ ਹਾਂ। ਆਪਣੇ ਅੰਦੋਲਨ ਕਾਰਨ ਮੈਂ ਇਸ ਸਾਲ ਫਰਵਰੀ ‘ਚ ਸਕੂਲ ਜਾਣਾ ਛੱਡ ਦਿੱਤਾ ਅਤੇ ਹੋਮ ਸਕੂਲਿੰਗ ਰਾਹੀਂ ਪੜ੍ਹ ਰਹੀ ਹਾਂ। ਦੁਨੀਆ ਦੇ ਕੁਝ ਸਕੂਲਾਂ ਨੇ ਸਕਾਲਰਸ਼ਿਪ ਨਾਲ ਮੁਫ਼ਤ ਸਿੱਖਿਆ ਦੀ ਪੇਸ਼ਕਸ਼ ਹੈ ਪਰ ਗ੍ਰੇਟਾ ਨੇ ਮੈਨੂੰ ਸਕੂਲ ਨਹੀਂ ਛੱਡਣ ਦੀ ਸਲਾਹ ਦਿੱਤੀ ਹੈ। ਇਸ ਲਈ ਨਵੇਂ ਸਾਲ ਤੋਂ ਸਕੂਲ ਜਾਵਾਂਗੀ ਅਤੇ ਹਫ਼ਤੇ ‘ਚ ਸ਼ਨੀਵਾਰ-ਐਤਵਾਰ ਨੂੰ ਅੰਦੋਲਨ ਲਈ ਸਮਾਂ ਕੱਢਾਂਗੀ।

Leave a Reply

Your email address will not be published. Required fields are marked *