ਟ੍ਰੈਵਲ ਏਜੰਟਾਂ ਦੇ ਕਾਰਨਾਮੇ ਕਾਰਨ UK ਦੀਆਂ ਸੰਸਥਾਨਾਂ ਦੇ ਰੱਦ ਹੋ ਸਕਦੇ ਹਨ ਲਾਈਸੈਂਸ

ਜਲੰਧਰ – ਯੂ.ਕੇ ’ਚ ਸਥਾਪਿਤ ਅੱਧੇ ਦਰਜਨ ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਲਾਈਸੈਂਸ ਪੰਜਾਬ ਦੇ ਟ੍ਰੈਵਲ ਏਜੰਟਾਂ ਦੇ ਕਾਰਨਾਮੇ ਕਾਰਨ ਰੱਦ ਹੋ ਸਕਦੇ ਹਨ। ਇਨ੍ਹਾਂ ਸੰਸਥਾਨਾਂ ਦੇ ਰੱਦ ਹੋਣ ਦਾ ਕਾਰਨ ਇਹ ਹੈ ਕਿ ਇਥੇ ਪੰਜਾਬ ਤੋਂ ਪੜ੍ਹਨ ਗਏ 3 ਹਜ਼ਾਰ ਦੇ ਕਰੀਬ ਵਿਦਿਆਰਥੀ ਪੜ੍ਹਾਈ ਛੱਡ ਕੀਤੇ ਚੱਲੇ ਗਏ ਹਨ, ਜਿਸ ਕਾਰਨ ਹਫੜਾ-ਤਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਬਿ੍ਟਿਸ਼ ਦੂਤਾਵਾਸ ਨੂੰ ਹੁਣ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ ਕਿ ਪੰਜਾਬ ਦੇ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਦੇ ਸਿਸਟਮ ਨਾਲ ਖਿਲਵਾੜ ਕਰਕੇ 3 ਹਜ਼ਾਰ ਵਿਦਿਆਰਥੀ ਉਨ੍ਹਾਂ ਦੇ ਦੇਸ਼ ਪਹੁੰਚਾ ਦਿੱਤੇ ਹਨ। ਉਕਤ ਵਿਦਿਆਰਥੀਆਂ ਦਾ ਮਕਸਦ ਯੂ.ਕੇ. ’ਚ ਪੜ੍ਹਾਈ ਕਰਨ ਆਉਣਾ ਨਹੀਂ ਸਗੋਂ ਇਥੇ ਰਹਿਣਾ ਹੈ।

Leave a Reply

Your email address will not be published. Required fields are marked *