ਭਾਰਤ ‘ਚ Dell ਨੇ ਪੇਸ਼ ਕੀਤੇ ਨਵੇਂ ਲੈਪਟਾਪਸ, ਜਾਣੋ ਕੀਮਤ ਤੇ ਫੀਚਰਸ

ਗੈਜੇਟ ਡੈਸਕ—ਅਮਰੀਕਨ ਲੈਪਟਾਪ ਮੇਕਰ Dell ਨੇ ਭਾਰਤ ‘ਚ ਨਵੇਂ ਲੈਪਟਾਪਸ ਲਾਂਚ ਕੀਤੇ ਹਨ। ਕੰਪਨੀ ਨੇ ਟੋਟਲ 12 ਨਵੇਂ ਲੈਪਟਾਪਸ ਪੇਸ਼ ਕੀਤੇ ਹਨ। ਇਨ੍ਹਾਂ ‘ਚੋਂ ਕੁਝ ਮਸ਼ਹੂਰ ਸੀਰੀਜ਼ ਹੈ ਅਤੇ ਗੇਮਿੰਗ ਸੀਰੀਜ਼ ਦੇ ਲੈਪਟਾਪ ਵੀ ਹਨ। ਸੀਰੀਜ਼ ਦੀ ਗੱਲ ਕਰੀਏ ਤਾਂ ਡੈੱਲ ਨੇ  Inspiron, Alienware ਤੇ G Series’ਚ ਵਿਸਤਾਰ ਕੀਤਾ ਹੈ।  Dell Inspiron ਸੀਰੀਜ਼ ਭਾਰਤ ‘ਚ ਕਾਫੀ ਮਸ਼ਹੂਰ ਹੈ।;

 Dell Inspiron 
Dell Inspiron ਸੀਰੀਜ਼ ਦੇ 15 5000 (5593) ਮਾਡਲ ‘ਚ 10th ਜਨਰੇਸ਼ਨ Intel Core i7 1065G7 ਦਿੱਤਾ ਗਿਆ ਹੈ। ਇਸ ‘ਚ 15.6 ਇੰਚ ਦੀ ਫੁੱਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ‘ਚ 20 ਜੀ.ਬੀ. ਤਕ ਦੀ ਰੈਮ ਦਿੱਤੀ ਗਈ ਹੈ ਅਤੇ 1 ਟੀ.ਬੀ. ਦੀ ਹਾਰਡ ਡਿਸਕ ਹੈ। ਡਿਊਲ ਹਾਰਡ ਡਿਸਕ ਦਾ ਫਾਇਦਾ ਇਹ ਹੈ ਕਿ ਇਸ ‘ਚ 512GB SSD ਵੀ ਹੈ। ਗ੍ਰਾਫਿਕਸ ਕਾਰਡ ਵੀ ਲੱਗਾ ਸਕਦੇ ਹੋ। ਭਾਰਤ ‘ਚ ਤੁਸੀਂ ਇਸ ਨੂੰ 1 ਅਕਤੂਬਰ ਤੋਂ ਖਰੀਦ ਸਕਦੇ ਹੋ। ਇਸ ਦੀ ਕੀਮਤ 42,990 ਰੁਪਏ ਰੱਖੀ ਗਈ ਹੈ।
Dell XPS Series
ਇਹ ਕੰਪਨੀ ਦਾ ਪ੍ਰੀਮੀਅਮ ਲੈਪਟਾਪ ਸੀਰੀਜ਼ ਹੈ ਅਤੇ ਇਸ ਦੇ ਤਹਿਤ ਕੰਪਨੀ ਨੇ ਦੋ ਨਵੇਂ ਲੈਪਟਾਪਸ ਲਾਂਚ ਕੀਤੇ ਹਨ। ਇਨ੍ਹਾਂ ‘ਚ Dell XPS 13 (7390) ਅਤੇ Dell XPS 15 (7590) ਹੈ। ਪਹਿਲੇ ਵੇਰੀਐਂਟ ‘ਚ 13.3 ਇੰਚ ਦੀ 4ਕੇ ਡਿਸਪਲੇਅ ਦਿੱਤੀ ਗਈ ਹੈ। ਇਥੇ OLED ਪੈਨਲ ਦੀ ਵਰਤੋਂ ਕੀਤੀ ਗਈ ਹੈ। ਇਸ ‘ਚ 16ਜੀ.ਬੀ. ਤਕ ਰੈਮ ਦਾ ਆਪਸ਼ਨ ਹੈ ਅਤੇ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਇਸ ਦੀ ਮੈਮੋਰੀ ਨੂੰ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਲੈਪਟਾਪ ਨੂੰ 10th ਜਨਰੇਸ਼ਨ  Intel Core i7 10510U ਨਾਲ ਖਰੀਦ ਸਕੋਗੇ।
Dell XPS ‘ਚ 15 ਇੰਚ ‘ਚ 23 ਜੀ.ਬੀ. ਤਕ ਰੈਮ ਦਾ ਸਪੋਰਟ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ 9th generation Intel Core i9 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਕੀਮਤ 1,66,990 ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ 24 ਸਤੰਬਰ ਤੋਂ ਹੋਵੇਗੀ। ਇਹ ਕੀਮਤ ਸ਼ੁਰੂਆਤੀ ਵੇਰੀਐਂਟ ਦੀ ਹੈ। 13 ਇੰਚ ਵਾਲੇ ਵੇਰੀਐਂਟ ਦੀ ਸ਼ੁਰੂਆਤੀ ਕੀਮਤ 1,13,990 ਰੁਪਏ ਹੈ। ਇਸ ਨੂੰ ਤੁਸੀਂ 2 ਅਕਤੂਬਰ ਤੋਂ ਖਰੀਦ ਸਕਦੇ ਹੋ।
Dell Alienware
ਗੇਮਿੰਸ ਲਵਰਸ ਲਈ ਐਲੀਯਨਵੇਅਰ ਲੈਪਟਾਪ ਬਿਹਤਰ ਹੁੰਦਾ ਹੈ। ਕੰਪਨੀ ਨੇ ਦੋ ਨਵੇਂ ਗੇਮਿੰਗ ਲੈਪਟਾਪ ਪੇਸ਼ ਕੀਤੇ ਹਨ। ਇਨ੍ਹਾਂ ‘ਚ Alianware m15 R2  ਅਤੇ Dell G3 15 (3590) ਸ਼ਾਮਲ ਹੈ। ਇਕ ਮਾਡਲ ‘ਚ 15 ਇੰਚ ਦੀ UHD OLED  ਸਕਰੀਨ ਦਿੱਤੀ ਗਈ ਹੈ। ਇਸ ਨੂੰ ਤੁਸੀਂ 9th ਜਨਰੇਸ਼ਨ ਆਕਟਾਕੋਰ  Intel Core i9 9980HK ਪ੍ਰੋਸੈਸਰ ਨਾਲ ਲੈ ਸਕਦੇ ਹੋ। ਇਸ ‘ਚ 16ਜੀ.ਬੀ. ਤਕ ਰੈਮ ਅਤੇ 1TB PCIe M.2 SSD ਦਾ ਸਪੋਰਟ ਦਿੱਤਾ ਗਿਆ ਹੈ।
ਗ੍ਰਾਫਿਕਸ ਲਈ ਇਸ ‘ਚ ਡੈਡੀਕੇਟੇਡ Nvidia GeForce RTX 2080 ਦਾ ਸਪੋਰਟ ਹੈ ਅਤੇ VRAM 8GB ਦਾ ਹੈ। ਇਸ ਦੀ ਕੀਮਤ 1,88,490 ਰੁਪਏ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ 24 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਦੇ ਦੂਜੇ ਵੇਰੀਐਂਟ ਨੂੰ 70,990 ਰੁਪਏ ਦੀ ਸ਼ੁਰੂਆਤੀ ਕੀਮਤ ‘ਚ ਖਰੀਦ ਸਕਦੇ ਹੋ।

Leave a Reply

Your email address will not be published. Required fields are marked *