ਹਿਮਾਚਲ ‘ਚ ਖਿਡਾਰੀਆਂ ਲਈ CM ਜੈਰਾਮ ਨੇ ਕੀਤਾ ਵੱਡਾ ਐਲਾਨ

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਕੂਲੀ ਖੇਡਾਂ ਲਈ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਗ੍ਰਾਂਟ ਨੂੰ 20 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸਕੂਲੀ ਖਿਡਾਰੀਆਂ ਨੂੰ ਖੇਡਾਂ ਦੌਰਾਨ ਦਿੱਤੀ ਜਾਣ ਵਾਲੀ ਡਾਈਟ ਮਨੀ 60 ਰੁਪਏ ਤੋਂ ਵਧਾ ਕੇ 100 ਰੁਪਏ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਇਹ ਐਲਾਨ ਮੰਡੀ ਜ਼ਿਲੇ ਦੇ ਜੰਜੈਹਲੀ ‘ਚ ਆਯੋਜਿਤ ਅੰਡਰ 19 ਸਕੂਲੀ ਵਿਦਿਆਰਥਣਾਂ ਦੀ ਸੂਬਾ ਪੱਧਰੀ ਖੇਡ ਪ੍ਰਤੀਯੋਗਿਤਾਵਾਂ ਦੇ ਆਰੰਭ ਸਮਾਰੋਹ ‘ਤੇ ਕੀਤਾ।
ਸੀ. ਐੱਮ. ਜੈਰਾਮ ਨੇ ਕਿਹਾ ਹੈ ਕਿ ਸੂਬਾ ਸਰਕਾਰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾ ਵਚਨਬੱਧ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਖੇਡਾਂ ਦੇ ਮਾਮਲਿਆਂ ‘ਚੋਂ ਹਰਿਆਣਾ, ਦਿੱਲੀ ਅਤੇ ਮਹਾਰਾਸ਼ਟਰ ਸੂਬਿਆਂ ਤੋਂ ਕਾਫੀ ਅੱਗੇ ਹੈ ਪਰ ਸੂਬੇ ਨੇ ਆਪਣੇ ਉਲਟ ਭੂਗੋਲਿਕ ਪ੍ਰਸਥਿਤੀਆਂ ਦੇ ਬਾਵਜੂਦ ਬਿਹਤਰੀਨ ਖਿਡਾਰੀ ਦੇਸ਼ ਨੂੰ ਦਿੱਤੇ ਹਨ। ਉਨ੍ਹਾਂ ਨੇ ਹੁਣ ਸਕੂਲੀ ਖੇਡਾਂ ਲਈ ਜੋ ਗ੍ਰਾਂਟ ਅਤੇ ਬੱਚਿਆਂ ਨੂੰ ਹਰ ਰੋਜ਼ ਡਾਈਟ ਮਨੀ ਦਿੱਤੀ ਜਾ ਰਹੀ ਹੈ ਉਹ ਕਾਫੀ ਘੱਟ ਹੈ। ਇਸ ਨੂੰ ਵਧਾਉਣਾ ਜਰੂਰੀ ਹੈ। ਉਨ੍ਹਾਂ ਨੇ ਖੇਡਣ ਆਈਆਂ ਸੂਬਾ ਭਰ ਦੀਆਂ ਵਿਦਿਆਰਥਣਾਂ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ।

ਸੀ. ਐੱਮ. ਜੈਰਾਮ ਨੇ ਜੰਜੈਹਲੀ ਸਕੂਲ ਦੀ ਚਾਰ ਦੀਵਾਰੀ ਲਈ 10 ਲੱਖ ਰੁਪਏ ਦੇਣ ਅਤੇ ਜੰਜੈਹਲੀ ਬਾਜ਼ਾਰ ‘ਚ 20 ਸੋਲਰ ਲਾਈਟਾਂ ਲਗਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਜੰਜੈਹਲੀ ‘ਚ ਪਾਰਕਿੰਗ ਅਤੇ ਕਮਬਾਇੰਡ ਆਫਿਸ ਦਾ ਭਵਨ, ਟੈਕਸੀ ਸਟੈਂਡ, ਪਾਰਕਿੰਗ ਅਤੇ ਇੰਡੋਰ ਸਟੇਡੀਅਮ ਲਈ ਥਾਂ ਦੀ ਚੁਣਨ ਲਈ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ।ਇਸ ਤੋਂ ਇਲਾਵਾ ਸੀ. ਐੱਮ. ਜੈਰਾਮ ਨੇ ਹੈਲੀਪੈਡ ਤੱਕ ਬਿਹਤਰ ਸੜਕ ਬਣਾਉਣ ਅਤੇ 3 ਮਿਡਲ ਸਕੂਲਾਂ ਦੇ ਭਵਨ ਬਣਾਉਣ ਦਾ ਐਸਟੀਮੇਟ ਤਿਆਰ ਕਰਨ ਦਾ ਨਿਰਦੇਸ਼ ਵੀ ਸੰਬੰਧਿਤ ਵਿਭਾਗ ਨੂੰ ਦਿੱਤਾ ਹੈ।

Leave a Reply

Your email address will not be published. Required fields are marked *