ਸਲਮਾਨ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੋਸ਼ਲ ਮੀਡੀਆ ‘ਤੇ ਪੋਸਟ ਹੋਈ ਵਾਇਰਲ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸਲਮਾਨ ਖਾਨ ਨੂੰ ਇਹ ਧਮਕੀ ਬਿਸ਼ਨੋਈ ਸਮਾਜ ਵਲੋਂ ਦਿੱਤੀ ਗਈ ਹੈ। ਇਸ ਪੂਰੇ ਮਾਮਲੇ ਦੇ ਤੂਲ ਫੜਦੇ ਹੀ ਪੁਲਸ ਵੀ ਹਰਕਤ ‘ਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਪੂ ਗੈਂਗ ਤੇ ਬਿਸ਼ਨੋਈ ਸਮਾਜ ਵਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਅੰਤਰ ਰਾਜ ਗਿਰੋਹ ਸਰਗਨਾ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਪੁਲਸ ਅਧਿਕਾਰੀਆਂ ਦੇ ਸਾਹਮਣੇ ਕੋਰਟ ‘ਚ ਪੇਸ਼ੀ ਦੌਰਾਨ ਦਿੱਤੀ ਸੀ, ਜਿਸ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਹਮੇਸ਼ਾ ਚੌਕਸ ਰਹਿੰਦੀ ਹੈ। ਆਗਾਮੀ 27 ਸਤੰਬਰ ਨੂੰ ਸਲਮਾਨ ਖਾਨ ਨੂੰ ਜਿਲਾ ਤੇ ਸੱਤਰ ਜਿਲਾ ਜੋਧਪੁਰ ਕੋਰਟ ‘ਚ ਪੇਸ਼ ਹੋਣਾ ਹੈ।

ਸੀ. ਜੇ. ਐੱਮ. ਗ੍ਰਾਮੀਣਾਂ ਵਲੋਂ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਸਲਮਾਨ ਦੀ ਅਪੀਲ ‘ਤੇ ਆਗਾਮੀ 27 ਸਤੰਬਰ ਨੂੰ ਸੁਣਵਾਈ ਹੋਣੀ ਹੈ। ਹੁਣ ਤੱਕ ਫੇਸਬੁੱਕ ਪੇਜ਼ ‘ਤੇ ਗੈਰੀ ਸ਼ੂਟਰ ਨਾਂ ਦੇ ਨੌਜਵਾਨ ਵਲੋਂ ਸਲਮਾਨ ਖਾਨ ਨੂੰ ਦਿੱਤੀ ਗਈ ਧਮਕੀ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਸਲਮਾਨ ਖਾਨ ਦੀ ਤਸਵੀਰ ‘ਤੇ ਲਾਲ ਕਰਾਸ ਲਾ ਕੇ ਲਿਖਿਆ ਗਿਆ ਹੈ ”ਸੋਚ ਲੇ ਸਲਮਾਨ ਤੂੰ ਭਾਰਤ ਦੇ ਕਾਨੂੰਨ ਤੋਂ ਬਚ ਸਕਦਾ ਹੈ ਪਰ ਬਿਸ਼ਨੋਈ ਸਮਾਜ ਤੇ ਸੋ ਕੋ ਪਾਰਟੀ ਦੇ ਕਾਨੂੰਨ ਨੇ ਤੈਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ, ਸੋਪੂ ਦੀ ਅਦਾਲਤ ‘ਚ ਤੂੰ ਦੋਸ਼ੀ ਹੈ ਸਲਮਾਨ” ਸਲਾਮ ਸ਼ਹੀਦਾਂ ਨੂੰ।

ਦੱਸਣਯੋਗ ਹੈ ਕਿ ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਪੁਲਸ ਵਿਭਾਗ ਇਸ ਮਾਮਲੇ ਦੀ ਜਾਂਸ ‘ਚ ਲੱਗੀ ਹੋਈ ਹੈ। ਡੀ. ਸੀ. ਪੀ. ਧਰਮਿੰਦਰ ਯਾਦਵ ਨੇ ਦੱਸਿਆ ਕਿ ਪੁਲਸ ਕਿਸੇ ਵੀ ਸੈਲੀਬ੍ਰਿਟੀ ਨੂੰ ਪੇਸ਼ੀ ਦੌਰਾਨ ਪੂਰੀ ਸੁਰੱਖਿਆ ਦਿੰਦੀ ਹੈ ਅਤੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਇਸ ਦਾ ਪੂਰਾ ਧਿਆਨ ਰੱਖਦੀ ਹੈ।

Leave a Reply

Your email address will not be published. Required fields are marked *