ਲਾਲ ਨਿਸ਼ਾਨ ‘ਤੇ ਸ਼ੇਅਰ ਬਾਜ਼ਾਰ, ਸੈਂਸੈਕਸ 503 ਅੰਕ ਫਿਸਲਿਆ ਅਤੇ ਨਿਫਟੀ 11440 ਦੇ ਪੱਧਰ ‘ਤੇ ਬੰਦ

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ ‘ਚ ਸੈਂਸੈਕਸ 503.62 ਅੰਕ ਭਾਵ 1.29 ਫੀਸਦੀ ਡਿੱਗ ਕੇ 38,593.52 ‘ਤੇ ਅਤੇ ਨਿਫਟੀ 148 ਅੰਕ ਭਾਵ 1.28 ਫੀਸਦੀ ਡਿੱਗ ਕੇ 11,440.20 ਦੇ ਪੱਧਰ ‘ਤੇ ਬੰਦ ਹੋਇਆ ਹੈ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ‘ਚ ਗਿਰਾਵਟ
ਅੱਜ ਦੇ ਕਾਰੋਬਾਰ ‘ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.48 ਫੀਸਦੀ ਅਤੇ ਮਿਡਕੈਪ ਇੰਡੈਕਸ 1.15 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ ‘ਚ ਗਿਰਾਵਟ
ਬੈਂਕ ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 415 ਅੰਕ ਡਿੱਗ ਕੇ 26757 ਦੇ ਪੱਧਰ ‘ਤੇ ਬੰਦ ਹੋਇਆ ਹੈ। ਨਿਫਟੀ ਦੇ ਆਟੋ ਇੰਡੈਕਸ ‘ਚ 1.30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਮੀਡੀਆ, ਫਾਰਮਾ, ਆਈ.ਟੀ. ‘ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਮੀਡੀਆ ਇੰਡੈਕਸ 4.41 ਫੀਸਦੀ, ਫਾਰਮਾ ਇੰਡੈਕਸ 1.56 ਫੀਸਦੀ, ਆਈ.ਟੀ. ਇੰਡੈਕਸ 1.15 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਟਾਪ ਗੇਨਰਸ
ਪਾਵਰ ਗ੍ਰਿਡ ਕਾਰਪ, ਟੀ.ਸੀ.ਐੈੱਸ., ਐੱਨ.ਟੀ.ਪੀ.ਸੀ., ਆਈ.ਓ.ਸੀ., ਅਦਾਨੀ ਪੋਰਟਸ, ਐੱਚ.ਪੀ.ਸੀ.ਐੱਲ.ਟੈੱਕ, ਐੱਚ.ਯੂ.ਐੱਲ.
ਟਾਪ ਲੂਜ਼ਰਸ
ਐੱਸ.ਬੀ.ਆਈ., ਟਾਟਾ ਮੋਟਰਸ, ਮਾਰੂਤੀ ਸੁਜ਼ੂਕੀ, ਯੈੱਸ ਬੈਂਕ, ਆਇਸ਼ਰ ਮੋਟਰਸ, ਮਹਿੰਦਰਾ ਐਂਡ ਮਹਿੰਦਰਾ

Leave a Reply

Your email address will not be published. Required fields are marked *