ਗਵਾਲੀਅਰ ‘ਚ ਹਵਾਈ ਫੌਜ ਦਾ ਮਿਗ-21 ਜਹਾਜ਼ ਕ੍ਰੈਸ਼, ਦੋਵੇਂ ਪਾਇਲਟ ਸੁਰੱਖਿਅਤ

ਨਵੀਂ ਦਿੱਲੀ— ਭਾਰਤੀ ਹਵਾਈ ਫੌਜ (ਆਈ.ਏ.ਐੱਫ.) ਦਾ ਮਿਗ-21 ਟਰੇਨਰ ਜਹਾਜ਼ ਬੁੱਧਵਾਰ ਨੂੰ ਗਵਾਲੀਅਰ ਹਵਾਈ ਫੌਜ ਅੱਡੇ ਕੋਲ ਕ੍ਰੈਸ਼ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ‘ਚ ਕਾਮਯਾਬ ਰਹੇ। ਆਈ.ਏ.ਐੱਫ. ਵਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ ਕਿ ਮਿਗ-21 ਟਾਈਪ69 ਟਰੇਨਿੰਗ ਜਹਾਜ਼ ਸਵੇਰੇ ਕਰੀਬ 10 ਵਜੇ ਕ੍ਰੈਸ਼ ਹੋ ਗਿਆ। ਇਸ ‘ਚ ਕਿਹਾ ਗਿਆ ਹੈ,”ਇਹ ਨਿਯਮਿਤ ਮਿਸ਼ਨ ਸੀ ਅਤੇ ਉਸ ਨੇ ਗਵਾਲੀਅਰ ਹਵਾਈ ਫੌਜ ਅੱਡੇ ਤੋਂ ਉਡਾਨ ਭਰੀ ਸੀ। ਜਹਾਜ਼ ਉਤਰਦੇ ਸਮੇਂ 6 ਸਮੁੰਦਰੀ ਮੀਲ ਦੀ ਅਨੁਮਾਨਤ ਦੂਰੀ ‘ਤੇ ਹਾਦਸੇ ਦਾ ਸ਼ਿਕਾਰ ਹੋ ਗਿਆ।”
PunjabKesariਉਨ੍ਹਾਂ ਨੇ ਕਿਹਾ,”ਹਾਦਸੇ ਦਾ ਪਤਾ ਲਗਾਉਣ ਲਈ ‘ਕੋਰਟ ਆਫ ਇਨਵਾਇਰੀ’ ਦਾ ਆਦੇਸ਼ ਦਿੱਤਾ ਗਿਆ ਸੀ।” ਇਸ ਤੋਂ ਪਹਿਲਾਂ ਚੰਬਲ ਦੇ ਪੁਲਸ ਡਾਇਰੈਕਟਰ ਜਨਰਲ ਡੀ.ਪੀ. ਗੁਪਤਾ ਨੇ ਦੱਸਿਆ ਕਿ ਜਹਾਜ਼ ਭਿੰਡ ਜ਼ਿਲੇ ਦੇ ਅਲੋਰੀ ਪਿੰਡ ‘ਚ ਹਾਦਸੇ ਦਾ ਸ਼ਿਕਾਰ ਹੋਇਆ।
ਉਨ੍ਹਾਂ ਨੇ ਕਿਹਾ,”ਹਾਦਸੇ ਦਾ ਸ਼ਿਕਾਰ ਹੋਣ ਦੇ ਤੁਰੰਤ ਬਾਅਦ ਉਸ ‘ਚ ਅੱਗ ਲੱਗ ਗਈ ਪਰ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ‘ਚ ਕਾਮਯਾਬ ਰਹੇ।” ਗੁਪਤਾ ਨੇ ਦੱਸਿਆ ਕਿ ਆਈ.ਏ.ਐੱਫ. ਦਾ ਇਕ ਬਚਾਅ ਦਲ ਤੁਰੰਤ ਇਕ ਹੈਲੀਕਾਪਟਰ ਨਾਲ ਮੌਕੇ ‘ਤੇ ਪੁੱਜਿਆ ਅਤੇ ਦੋਵੇਂ ਪਾਇਲਟਾਂ ਨੂੰ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੱਢਲਾ ਇਲਾਜ ਮੁਹੱਈਆ ਕਰਵਾਇਆ ਗਿਆ।” ਐੱਸ.ਪੀ. ਨੇ ਕਿਹਾ,”ਗਵਾਲੀਅਰ ‘ਚ ਅਸੀਂ ਆਈ.ਏ.ਐੱਫ. ਦੇ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ।” ਭਿੰਡ ਦੇ ਕਲੈਕਟਰ ਛੋਟੇ ਸਿੰਘ ਨੇ ਦੱਸਿਆ ਕਿ ਇਕ ਪਾਇਲਟ ਨੂੰ ਸੱਟ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ ਆਈ.ਏ.ਐੱਫ. ਦੇ ਬਚਾਅ ਦਲ ਨੇ ਦੋਹਾਂ ਪਾਇਲਟਾਂ ਨੂੰ ਬਾਅਦ ‘ਚ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਸੀ।

Leave a Reply

Your email address will not be published. Required fields are marked *