ਕੋਰੀਆ ਓਪਨ ਦੇ ਪਹਿਲੇ ਹੀ ਰਾਊਂਡ ‘ਚ ਹਾਰ ਕੇ ਪੀਵੀ ਸਿੰਧੂ ਹੋਈ ਬਾਹਰ

ਸਪੋਰਟਸ ਡੈਸਕ— ਵਰਲਡ ਚੈਂਪੀਅਨਸ਼ਿਪ ‘ਚ ਖਿਤਾਬ ਜਿੱਤ ਕੇ ਇਤਿਹਾਸ ਰਚਨ ਵਾਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਕੋਰੀਆ ਓਪਨ ਦੇ ਪਹਿਲੇ ਹੀ ਰਾਊਂਡ ‘ਚ ਹਾਰ ਕੇ ਬਾਹਰ ਹੋ ਗਈ ਹਨ। ਪੀ. ਵੀ. ਸਿੰਧੂ ਟੂਰਨਾਮੈਂਟ ਦਾ ਮੁਕਾਬਲਾ ਪਹਿਲਾ ਰਾਊਂਡ ‘ਚ ਅਮਰੀਕਾ ਦੀ ਬੀਵਨ ਝਾਂਗ ਨਾਲ ਸੀ। ਸਿੰਧੂ ਨੂੰ ਝਾਂਗ ਨਾਲ 21-7, 22-24,15- 21 ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ ਪਹਿਲਾ ਗੇਮ ਆਸਾਨੀ ਨਾਲ ਜਿੱਤਿਆ, ਪਰ ਇਸ ਤੋਂ ਬਾਅਦ ਅਮਰੀਕੀ ਸ਼ਟਲਰ ਉਨ੍ਹਾਂ ‘ਤੇ ਹਾਵੀ ਹੋ ਗਈ।

ਦੋਨ੍ਹਾਂ ਖਿਡਾਰਣਾਂ ਵਿਚਾਲੇ ਇਹ ਮੁਕਾਬਲਾ 56 ਮਿੰਟ ਤੱਕ ਚੱਲਿਆ। ਦੂਜੀ ਗੇਮ ‘ਚ ਵੀ ਸਿੰਧੂ ਦਾ ਪ੍ਰਦਰਸ਼ਨ ਚੰਗਾ ਰਿਹਾ। ਹਾਲਾਂਕਿ ਉਹ ਮੈਚ ਪੁਵਾਇੰਟ ਦਾ ਫਾਇਦਾ ਨਹੀਂ ਲੈ ਸਕੀ  ਅਤੇ ਝਾਂਗ ਨੇ ਸਬਰ ਦਿਖਾਂਉਦੇ ਹੋਏ ਜਿੱਤ ਦਰਜ ਕਰਕੇ ਮੁਕਾਬਲੇ ਨੂੰ ਬਰਾਬਰੀ ‘ਤੇ ਲਿਆ ਖੜਾ ਕੀਤਾ। ਅਮਰੀਕਨ ਖਿਡਾਰਣ ਤੀਜੀ ਗੇਮ ‘ਚ ਆਪਣੇ ਸ਼ਾਨਦਾਰ ਫ਼ਾਰਮ ‘ਚ ਨਜ਼ਰ ਆਈ ਅਤੇ ਬਿਨਾਂ ਕੋਈ ਗਲਤੀ ਕੀਤੇ ਮੁਕਾਬਲੇ ਨੂੰ ਜਿੱਤ ਲਿਆ। ਪਿਛਲੇ ਚਾਰ ਮੈਚਾਂ ‘ਚ ਸਿੰਧੂ ਖਿਲਾਫ ਝਾਂਗ ਦੀ ਇਹ ਪਹਿਲੀ ਜਿੱਤ ਹੈ।  

ਸਿੰਧੂ ਲਗਾਤਾਰ ਦੂਜੀ ਵਾਰ ਕਿਸੇ ਟੂਰਨਾਮੈਂਟ ਤੋਂ ਜਲਦੀ ਬਾਹਰ ਹੋਈ ਹੈ। ਸਿੰਧੂ ਪਿਛਲੇ ਹਫ਼ਤੇ ਚੀਨ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਤੋਂ ਵੀ ਬਾਹਰ ਹੋ ਗਈ ਸੀ। ਉਨ੍ਹਾਂ ਨੂੰ ਥਾਈਲੈਂਡ ਦੀ ਪੋਰਨਪਾਵੇ ਚੋਚੂਵੋਂਗ ਨੇ ਹਰਾ ਦਿੱਤੀ ਸੀ। ਇਸ ਤੋਂ ਪਹਿਲਾਂ ਸਿੰਧੂ ਨੇ ਇਸ ਸਾਲ ਸਵਿਟਜ਼ਰਲੈਂਡ ਦੇ ਬਾਸੇਲ ‘ਚ ਹੋਈ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਪੰਜਵੀਂ ਸੀਡ ਸਿੰਧੂ ਵਰਲਡ ਨੰਬਰ-11 ਝਾਂਗ ਨੂੰ ਪਿਛਲੇ ਅੱਠ ਕਰੀਅਰ ਮੁਕਾਬਲਿਆਂ ‘ਚ ਪੰਜ ਵਾਰ ਹਰਾ ਚੁੱਕੀ ਸੀ। ਉਨ੍ਹਾਂ ਨੇ ਵਰਲਡ ਚੈਂਪੀਅਨਸ਼ਿਪ ‘ਚ ਵੀ ਝਾਂਗ ਨੂੰ ਹਰਾ ਦਿੱਤਾ ਸੀ। 26 ਸਾਲ ਦੀ ਸਿੰਧੂ 2017 ‘ਚ ਕੋਰੀਆ ਓਪਨ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ।

Leave a Reply

Your email address will not be published. Required fields are marked *