ਅਡਵਾਨੀ-ਮਹਿਰਾ ਦੀ ਜੋੜੀ ਵਰਲਡ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪੁੱਜੀ

ਸਪੋਰਟਸ ਡੈਸਕ— ਪੰਕਜ ਅਡਵਾਨੀ ਅਤੇ ਆਦਿਤਿਆ ਮਹਿਰਾ ਦੀ ਭਾਰਤੀ ਜੋੜੀ ਨੇ ਬੁੱਧਵਾਰ ਨੂੰ ਇੱਥੇ ਥਾਈਲੈਂਡ ਦੀ ਜੋੜੀ ਖਿਲਾਫ 4-1 ਦੀ ਆਸਾਨ ਜਿੱਤ ਨਾਲ ਆਈ. ਬੀ. ਐੱਸ. ਐੱਫ ਵਰਲਡ ਟੀਮ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ‘ਚ ਜਗ੍ਹਾ ਬਣਾਈ। ਕੁਆਟਰ ਫਾਈਨਲ ‘ਚ ਹਾਂਗਕਾਂਗ ਦੀ ਜੋੜੀ ਖਿਲਾਫ ਜਿੱਤ ਤੋਂ ਬਾਅਦ ਭਾਰਤੀ ਜੋੜੀ ਨੇ ਸੈਮੀਫਾਈਨਲ ‘ਚ ਵੀ ਥਨਾਵਤ ਤੀਰਾਪੋਂਗਪੇਇਬੂਨ ਅਤੇ ਕਰਿਤਸਾਨੁਤ ਲੇਰਤਸਾਤਾਇਆਰਥੋਨ ਦੀ ਥਾਈਲੈਂਡ ਦੀ ਜੋੜੀ ਖਿਲਾਫ ਦਬਦਬਾ ਬਣਾਇਆ।PunjabKesari
ਅਡਵਾਨੀ ਅਤੇ ਮਹਿਰਾ ਨੂੰ ਥਾਈਲੈਂਡ ਦੀ ਜੋੜੀ ਖਿਲਾਫ 4-1 ਦੀ ਜਿੱਤ ਦੇ ਦੌਰਾਨ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਬੁੱਧਵਾਰ ਨੂੰ ਹੀ ਹੋਣ ਵਾਲੇ ਫਾਈਨਲ ‘ਚ ਅਡਵਾਨੀ ਅਤੇ ਮਹਿਰਾ ਦਾ ਸਾਹਮਣਾ ਥਾਈਲੈਂਡ ਦੀ ਦੂਜੇ ਨੰਬਰ ਦੀ ਟੀਮ ਨਾਲ ਹੋਵੇਗਾ। ਅਡਵਾਨੀ ਜੇਕਰ ਫਾਈਨਲ ‘ਚ ਜਿਤ ਦਰਜ ਕਰਦੇ ਹਨ ਤਾਂ ਉਨ੍ਹਾਂ ਦੇ ਵਰਲਡ ਚੈਂਪੀਅਨਸ਼ਿਪ ਸੋਨ ਤਮਗਿਆਂ ਦੀ ਗਿਣਤੀ 23 ਹੋ ਜਾਵੇਗੀ ਜਦ ਕਿ ਮਹਿਰਾ ਦਾ ਇਹ ਪਹਿਲਾ ਵਰਲਡ ਖਿਤਾਬ ਹੋਵੇਗਾ।

Leave a Reply

Your email address will not be published. Required fields are marked *