ਨਵੀਂ ਦਿੱਲੀ  Google Assistant ਨੂੰ ਭਾਰਤੀ ਬਾਜ਼ਾਰ ‘ਚ ਦੋ ਸਾਲ ਪਹਿਲਾਂ ਲਾਂਚ ਕੀਤਾ ਗਿਆ ਹੈ। ਇਸ ਸਰਵਿਸ ਦਾ ਇਸਤੇਮਾਲ ਲਗਪਗ 30 ਭਾਸ਼ਾਵਾਂ ‘ਚ 80 ਦੇਸ਼ਾਂ ‘ਚ ਕੀਤਾ ਜਾ ਰਿਹਾ ਹੈ। ਉੱਥੇ ਹੀ ਗੂਗਲ ਫਾਰ ਇੰਡੀਆ ‘ਚ Google Assistant ਨੇ ਭਾਰਤ ਲਈ ਆਪਣੀ ਫੋਨ ਲਾਈਨ ਸਰਵਿਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਯੂਜ਼ਰਜ਼ ਫੋਨ ਦੀ ਮਦਦ ਨਾਲ Google Assistant ਦਾ ਇਸਤੇਮਾਲ ਕਰ ਸਕੋਗੋ। ਖ਼ਾਸ ਗੱਲ ਇਹ ਹੈ ਕਿ ਇਸ ਲਈ ਇੰਨਟਰਨੈੱਟ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਯੂਜ਼ਰਜ਼ ਸਿਰਫ਼ ਫੋਨ ‘ਤੇ ਓਕੇ ਗੂਗਲ ਬੋਲ ਕੇ ਕੋਈ ਵੀ ਸਵਾਲ ਪੁੱਛ ਸਕਦੇ ਹਨ।

Google Assistant ਨੇ ਭਾਰਤ ‘ਚ ਆਪਣੀ ਫੋਨ ਲਾਈਨ ਅਸਿਸਟੈਂਟ ਸਰਵਿਸ ਨੂੰ ਟੈਲੀਕਾਮ ਕੰਪਨੀ ਵੋਡਾਫੋਨ ਨਾਲ ਮਿਲਾ ਕੇ ਲਾਂਚ ਕੀਤਾ ਹੈ। ਇਸ ਸਰਵਿਸ ਲਈ ਤੁਹਾਨੂੰ ਕੋਈ ਵਾਧੂ ਚਾਰਜ ਦੇਣ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਇਸ ਦੇ ਲਈ ਇੰਟਰਨੈੱਟ ਕੁਨੈਕਸ਼ਨ ਦੀ ਜ਼ਰੂਰਤ ਹੈ। ਤੁਹਾਨੂੰ ਇਸ ਸਰਵਿਸ ਦਾ ਇਸਤੇਮਾਲ ਕਰਨ ਲਈ ਸਿਰਫ਼ 0008009191000 ਨੰਬਰ ਡਾਇਲ ਕਰਨਾ ਹੈ। ਇਸ ਨੰਬਰ ‘ਤੇ ਕਾਲ ਕਰ ਕੇ ਤੁਸੀਂ ਵੀ ਸਵਾਲ ਦਾ ਜਵਾਬ ਪ੍ਰਾਪਤ ਕਰ ਸਕਦੇ ਹੋ।