ਜੇਐੱਨਐੱਨ, ਨਵੀਂ ਦਿੱਲੀ : ਤਕਨਾਲੋਜੀ ਤੇ ਆਰਟੀਫਿਸ਼ਅਲ ਇਟੈਲੀਜੈਂਸ ਦੇ ਇਸ ਦੌਰ ‘ਚ ਸਾਡੇ ਡਿਵਾਈਸਿਜ਼ ਵੀ ਸਮਾਰਟ ਹੋ ਗਏ ਹਨ। ਅੱਜ ਸਮਾਰਟ ਟੀਵੀ ਤੇ ਸਮਾਰਟ ਹੋਮ ਦਾ ਰੁਝਾਨ ਕਾਫੀ ਵਧ ਗਿਆ ਹੈ। ਵੱਡੇ ਸ਼ਹਿਰਾਂ ਤੋਂ ਇਲਾਵਾ ਟੀਅਰ2 ਤੇ ਟੀਅਰ 3 ਸ਼ਹਿਰਾਂ ‘ਚ ਵੀ ਸਮਾਰਟ ਟੀਵੀ ਤੇ ਸਮਾਰਟ ਹੋਮ ਡਿਵਾਈਸਿਜ਼ ਤੇਜ਼ੀ ਨਾਲ ਰੁਝਾਨ ‘ਚ ਆਉਣ ਲੱਗੇ ਹਨ। ਇਹ ਸਮਾਰਟ ਡਿਵਾਈਸਿਜ਼ ਜਿੰਨਾ ਸਾਡੇ ਕੰਮ ਨੂੰ ਆਸਾਨ ਬਣਾਉਂਦੇ ਹਨ, ਓਨਾ ਹੀ ਇਨ੍ਹਾਂ ਡਿਵਾਈਸਿਜ਼ ਦੀ ਵਰਤੋਂ ਕਰਦੇ ਹਨ ਜਾਂ ਫਿਰ ਕਰਨ ਵਾਲੇ ਹਨ, ਤਾਂ ਇਹ ਖ਼ਬਰ ਤੁਹਾਨੂੰ ਸਾਵਧਾਨ ਕਰ ਸਕਦੀ ਹੈ।

ਹਾਲ ਹੀ ਤਕਨਾਲੋਜੀ ਰਿਸਰਚਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਸਮਾਰਟ ਟੀਵੀ ਤੇ ਸਮਾਰਟ ਹੋਮ ਡਿਵਾਈਸਿਜ਼ ਯੂਜ਼ਰਜ਼ ਦੀਆਂ ਨਿੱਜੀ ਜਾਣਕਾਰੀਆਂ ਜਿਵੇਂ ਕਿ ਲੋਕੇਸ਼ਨ ਆਦਿ ਦੀ ਜਾਣਕਾਰੀ ਥਰਡ ਪਾਰਟੀ ਨੂੰ ਸ਼ੇਅਰ ਕਰ ਰਹੇ ਹਨ। ਕੰਜ਼ਿਊਮਰ ਡਿਵਾਈਸਿਜ਼ ਦੇ ਵੱਧਦੇ ਰੁਝਾਨ ਕਾਰਨ ਯੂਜ਼ਰਜ਼ ਦੀ ਨਿੱਜੀ ਜਾਣਕਾਰੀਆਂ ਵੱਡੀ-ਵੱਡੀ ਮਾਰਕਟਿੰਗ ਕੰਪਨੀਆਂ ਤਕ ਪਹੁੰਚ ਰਹੀਆਂ ਹਨ, ਜੋ ਯੂਜ਼ਰਜ਼ ਦੀਆਂ ਇਨ੍ਹਾਂ ਜਾਣਕਾਰੀਆਂ ਦਾ ਇਸਤੇਮਾਲ ਕਰ ਰਹੀਆਂ ਹਨ।

ਨਾਰਥ-ਈਸਟਨ ਯੂਨੀਵਰਸਿਟੀ ਤੇ ਇੰਪੀਰੀਅਲ ਕਾਲਜ ਆਫ ਲੰਡਨ ਦੇ ਮਾਹਿਰਾਂ ਨੇ ਪਤਾ ਲਗਾਇਆ ਕਿ ਇੰਟਰਨੈੱਟ ਤੋਂ ਕੁਨੈਕਟ ਰਹਿਣ ਵਾਲੇ ਇਹ ਡਿਵਾਈਸਿਜ਼ ਯੂਜ਼ਰਜ਼ ਦਾ ਡਾਟਾ ਲੀਕ ਕਰ ਰਹੇ ਹਨ। ਇਨ੍ਹਾਂ ਡਿਵਾਈਸਿਜ਼ ‘ਚ ਸਮਾਰਟ ਟੀਵੀ, ਸਮਾਰਟ ਹੋਮ ਡਿਵਾਈਸਿਜ਼ ਸਮੇਤ ਟੀਵੀ ਸਟ੍ਰੀਮਿੰਗ ਡਿਵਾਈਸਿਜ਼ ਵੀ ਸ਼ਾਮਲ ਹਨ। ਮਾਹਿਰਾਂ ਦਾ ਦਾਅਵਾ ਹੈ ਕਿ ਸਾਰੇ ਟੀਵੀ ਡਿਵਾਈਸਿਜ਼ ਨੂੰ ਇਸਤੇਮਾਲ ਕਰ ਰਹੇ ਯੂਜ਼ਰਜ਼ ਦੀ ਜਾਣਕਾਰੀ Netflix ਕੋਲ ਪਹੁੰਚ ਰਹੀ ਹੈ, ਜਦਕਿ ਕਿਸੇ ਵੀ ਡਿਵਾਈਸ ‘ਚ Netflix ਅਕਾਊਂਟ Configer ਨਹੀਂ ਹੈ।