ਫ੍ਰੈਸ਼ਰਜ਼ ਦੀ ਰੈਗਿੰਗ ਕਰਨ ਵਾਲੇ ਪਟਿਆਲਾ ਕਾਲਜ ਦੇ 4 MBBS ਵਿਦਿਆਰਥੀ ਸਸਪੈਂਡ

ਪਟਿਆਲਾ —ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਐੱਮ. ਬੀ. ਬੀ. ਐੱਸ. ਦੇ 4 ਵਿਦਿਆਰਥੀਆਂ ਨੂੰ ਫ੍ਰੈਸ਼ਰਜ਼ ਨਾਲ ਰੈਗਿੰਗ ਕਰਨ ਦੇ ਮਾਮਲੇ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਵਿਦਿਆਰਥੀ ਆਉਣ ਵਾਲੀਆਂ ਪ੍ਰੀਖਿਆਵਾਂ ਵਿਚ ਹਿੱਸਾ ਨਹੀਂ ਲੈ ਸਕਣਗੇ। ਇਸ ਤੋਂ ਇਲਾਵਾ ਕਮੇਟੀ ਨੇ ਇਨ੍ਹਾਂ ਨੂੰ 3 ਮਹੀਨੇ ਕੈਂਪ ਅਤੇ 31 ਦਸੰਬਰ 2020 ਤੱਕ ਹੋਸਟਲ ਤੋਂ ਬਾਹਰ ਰਹਿਣ ਲਈ ਕਿਹਾ ਹੈ ਅਤੇ 25-25 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਚਾਰਾਂ ਵਿਦਿਆਰਥੀਆਂ ਨੇ ਇਹ ਮੰਨਿਆ ਹੈ ਕਿ ਐਤਵਾਰ ਰਾਤ ਨੂੰ ਉਨ੍ਹਾਂ ਨੇ 8 ਨਵੇਂ ਵਿਦਿਆਰਥੀਆਂ ਨਾਲ ਰੈਗਿੰਗ ਕੀਤੀ ਸੀ।

Leave a Reply

Your email address will not be published. Required fields are marked *