ਅਸਲੇ ਤੇ ਕਾਰ ਸਮੇਤ ਬਦਮਾਸ਼ ਕਾਬੂ

ਤਰਨਤਾਰਨ : ਜ਼ਿਲਾ ਤਰਨਤਾਰਨ ਦੇ ਥਾਣਾ ਸਰਹਾਲੀ ਅਧੀਨ ਪੈਂਦੇ ਰਾਸ਼ਟਰੀ ਰਾਜ ਮਾਰਗ ‘ਤੇ ਪੁਲਸ ਨੇ ਇਕ ਸਥਾਨਕ ਬਦਮਾਸ਼ ਨਾਲ ਸਬੰਧ ਰੱਖਣ ਵਾਲੇ ਮੁਲਜ਼ਮ ਨੂੰ ਇਕ 32 ਬੋਰ ਪਿਸਤੌਲ, ਇਕ ਮੈਗਜ਼ੀਨ, ਚਾਰ ਜ਼ਿੰਦਾ ਰੌਂਦ 32 ਬੋਰ ਅਤੇ 32 ਜ਼ਿੰਦਾ ਰੌਂਦ 315 ਬੋਰ ਰਾਈਫਲ ਦੇ ਇਲਾਵਾ ਇਕ ਫਾਰਚੂਨਰ ਕਾਰ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਥਾਣਾ ਸਰਹਾਲੀ ਨੇ ਦੱਸਿਆ ਕਿ ਕਾਬੂ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਉਰਫ ਜਿੰਮੀ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਢੋਟੀਆਂ, ਜ਼ਿਲਾ ਤਰਨਤਾਰਨ ਦੇ ਰੂਪ ‘ਚ ਹੋਈ ਹੈ । ਮੁਲਜ਼ਮ ਸਥਾਨਕ ਗੈਂਗਸਟਰਾਂ ਨਾਲ ਸਬੰਧ ਰੱਖਦਾ ਹੈ। ਉਹ ਕਾਲਜ ਦੀਆਂ ਚੋਣਾਂ ਦੌਰਾਨ ਵਿਦਿਆਰਥੀਆਂ ਦਾ ਸਾਥ ਦਿੰਦਾ ਸੀ। ਇਸ ਕੇਸ ‘ਚ ਥਾਣਾ ਸਰਹਾਲੀ ਦੀ ਪੁਲਸ ਨੇ ਗੁਰਲਾਲ ਸਿੰਘ, ਰਵੀ ਪਹਿਲਵਾਨ, ਮਹਿੰਦਰ ਸਿੰਘ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਇਸ ਕੇਸ ‘ਚ ਥਾਣਾ ਸਰਹਾਲੀ ਵਿਖੇ ਦੇਰ ਰਾਤ ਕੇਸ ਦਰਜ ਕੀਤਾ ਗਿਆ ਸੀ।

ਹਾਲਾਂਕਿ ਪੁਲਸ ਇਸ ਸਬੰਧ ‘ਚ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ ਪਰ ਪਤਾ ਲੱਗਿਆ ਹੈ ਕਿ ਵੀਰਵਾਰ ਦੁਪਹਿਰ ਪੁਲਸ ਇਸ ਮਾਮਲੇ ਵਿਚ ਮੀਡੀਆ ਨੂੰ ਇਹ ਸਭ ਦੱਸਦਿਆਂ ਇਕ ਪ੍ਰੈੱਸ ਕਾਨਫਰੰਸ ਕਰਨ ਜਾ ਰਹੀ ਹੈ।

Leave a Reply

Your email address will not be published. Required fields are marked *