RBI ਦਾ ਬੈਂਕਾਂ ਨੂੰ ਅਲਟੀਮੇਟਮ, ਓਵਰਡ੍ਰਾਫਟ ‘ਤੇ ਨਾ ਲੁਕਾਓ ਸੱਚ

ਮੁੰਬਈ — ਰਿਜ਼ਰਵ ਬੈਂਕ ਨੇ ਲਗਾਤਾਰ ਵਧ ਰਹੇ ਫਰਾਡ ਦੇ ਮਾਮਲਿਆਂ ਨੂੰ ਲੈ ਕੇ ਸਾਰੇ ਬੈਂਕਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਜਿਨ੍ਹਾਂ ‘ਚ ਬੈਂਕਾਂ ‘ਚ ‘ਇੰਟਰਮੀਡਿਅਰੀ’ ਜਾਂ ਟ੍ਰਾਂਜਿਟਰੀ ਖਾਤਿਆਂ ਨੂੰ ਬੈਡ ਲੋਨ ਜਾਂ ਮਨੀ ਲਾਂਡਰਿੰਗ ‘ਤੇ ਪਰਦਾ ਪਾਉਣ ਲਈ ਇਸਤੇਮਾਲ ਕੀਤਾ ਗਿਆ। ਬੈਂਕਿੰਗ ਰੈਗੂਲੇਟਰ ਨੇ ਸਾਰੇ ਬੈਂਕਾਂ ਨੂੰ ਅਜਿਹੇ ਅਣਅਧਿਕਾਰਤ ਲੈਣ-ਦੇਣ ਦੀ ਅੰਤਰਿਮ ਸਮੀਖਿਆ ਕਰਨ ਅਤੇ ਇਸ ਦਾ ਨਤੀਜਾ ਅਕਤੂਬਰ ਤੱਕ ਦੱਸਣ ਦਾ ਨਿਰਦੇਸ਼ ਦਿੱਤਾ ਹੈ।
ਬੈਂਕਾਂ ‘ਚ ਖੋਲ੍ਹੇ ਗਏ ਇੰਟਰਮੀਡਿਅਰੀ ਜਾਂ ਦਫਤਰ ਖਾਤਿਆਂ ‘ਚ ਪੈਸਾ ਆਮਤੌਰ ‘ਤੇ ਇਕ ਜਾਂ ਦੋ ਦਿਨ ਪਿਆ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਉਸਨੂੰ ਅਸਲ ਲਾਭਪਾਤਰ ਦੇ ਖਾਤੇ ‘ਚ ਕ੍ਰੈਡਿਟ ਕੀਤਾ ਜਾਂਦਾ ਹੈ।

ਕੋਈ ਬ੍ਰਾਂਚ ਮੈਨੇਜਰ ਅਜਿਹੇ ਖਾਤੇ ਵਿਚੋਂ ਰਕਮ ਵਾਪਸ ਲੈ ਕੇ ਕਿਸੇ ਰਿਣਦਾਤਾ ਨੂੰ ਇਕ ਅਣਅਧਿਕਾਰਤ ਓਵਰਡ੍ਰਾਫਟ ਦੀ ਸਹੂਲਤ ਦੇ ਸਕਦਾ ਹੈ ਤਾਂ ਜੋ ਉਹ ਤਿਮਾਹੀ ਖਤਮ ਹੋਣ ਤੋਂ ਪਹਿਲਾਂ ਜਾਂ ਲੋਨ ਦੀ ਕਿਸ਼ਤ ਚੁਕਾਉਣ ਦੀ ਤੈਅ ਤਾਰੀਖ ਤੋਂ ਪਹਿਲਾਂ ਜਾਂ ਲੋਨ ਦੇ ਨਾਨ-ਪਰਫਾਰਮਿੰਗ ਐਸੇਟ ਘੋਸ਼ਿਤ ਹੋਣ ਤੋਂ ਪਹਿਲਾਂ ਉਸਨੂੰ ਰੈਗੂਲਰ ਕਰ ਸਕੇ ਅਤੇ ਡਿਫਾਲਟ ਤੋਂ ਬਚ ਸਕੇ।

ਓਵਰਡਰਾਫਟ ਦੇ ਰੀਪੇਮੈਂਟ ਲਈ ਰਿਣਦਾਤਾ ਦੇ ਫੰਡ ਦਾ ਇੰਤਜ਼ਾਮ ਕਰਨ ‘ਤੇ 1-2 ਦਿਨ ‘ਚ ਅਜਿਹੀ ਟਰਾਂਜੈਕਸ਼ਨ ਨੂੰ ਰਿਵਰਸ ਕਰ ਦਿੱਤਾ ਜਾਂਦਾ ਹੈ। ਇਕ ਸੀਨੀਅਰ ਬੈਂਕਰ ਨੇ ਕਿਹਾ, ‘ ਜੇਕਰ ਕੋਈ ਰਿਣਦਾਤਾ ਫੰਡ ਦਾ ਇੰਤਜ਼ਾਮ ਨਹੀਂ ਕਰ ਪਾਉਂਦਾ ਤਾਂ ਬ੍ਰਾਂਚ ਮੈਨੇਜਰ ਕਿਸੇ ਦੂਜੇ ਦਫਤਰ ਖਾਤੇ ‘ਚੋਂ ਪਹਿਲਾਂ ਵਾਲੇ ਓਵਰਡਰਾਫਟ ਨੂੰ ਬੰਦ ਕਰਨ ਲਈ ਨਵਾਂ ਓਵਰਡਰਾਫਟ ਜਾਰੀ ਕਰ ਸਕਦਾ ਹੈ। ਇਹ ਅਣਅਧਿਕਾਰਤ ਓਵਰਡ੍ਰਾਫਟ ਹੁੰਦੇ ਹਨ। ਇਹ ਸਭ ਬ੍ਰਾਂਚ ਮੈਨੇਜਰ ਦੇ ਨਾਲ ਰਿਣਦਾਤਾ ਦੇ ਨਿੱਜੀ ਸੰਬੰਧ ‘ਤੇ ਨਿਰਭਰ ਕਰਦਾ ਹੈ।’ ਉਨ੍ਹਾਂ ਨੇ ਕਿਹਾ ਕਿ ਜੇਕਰ ਰਿਣਦਾਤਾ ਦੂਜੇ ਓਵਰਡਰਾਫਟ ‘ਤੇ ਵੀ ਡਿਫਾਲਟ ਕਰ ਜਾਏ ਤਾਂ ਉਸਦੇ ਕੋਲ ਖਾਤੇ ਦੇ ਐਨ.ਪੀ.ਏ. ਘੋਸ਼ਿਤ ਕੀਤੇ ਜਾਣ ਤੋਂ ਪਹਿਲਾਂ ਦਾ ਇਕ ਮਹੀਨਾ ਤਾਂ ਹੁੰਦਾ ਹੈ।
ਅਜਿਹੇ ਟੈਂਪਰੇਰੀ ਆਫਿਸ ਖਾਤੇ ਅਣ-ਗਿਣਤ ਨਕਦੀ ਜਮ੍ਹਾਂ ਕਰਨ ‘ਚ ਮਦਦਗਾਰ ਹੋ ਸਕਦੇ ਹਨ। ਜਮ੍ਹਾਂÎ ਕੀਤੇ ਗਏ ਕੈਸ਼ ਨੂੰ ਕਿਸੇ ਗਾਹਕ ਦੇ ਖਾਤੇ ‘ਚ ਸਿੱਦੇ ਕ੍ਰੈਡਿਟ ਕਰਨ ਦੀ ਬਜਾਏ ਇਹ ਰਕਮ ਬ੍ਰਾਂਚ ਦੇ ਇੰਟਰਮੀਡਿਅਰੀ ਖਾਤੇ ‘ਚ ਰੱਖੀ ਜਾਂਦੀ ਹੈ। ਬਾਅਦ ‘ਚ ਇਹ ਪੈਸਾ ਜਦੋਂ ਗਾਹਕ ਦੇ ਆਫਿਸ ਖਾਤੇ ‘ਚ ਟਰਾਂਸਫਰ ਕੀਤਾ ਜਾਂਦਾ ਹੈ ਤਾਂ ਉਸਨੂੰ ਆਮ ਬੈਂਕਿੰਗ ਟਰਾਂਜੈਕਸ਼ਨ ਦੇ ਰੂਪ ‘ਚ ਦਿਖਾਇਆ ਜਾਂਦਾ ਹੈ ਅਤੇ ਪਹਿਲੇ ਵਾਲੇ ਪੜਾਅ ‘ਤੇ ਪਰਦਾ ਪਿਆ ਰਹਿੰਦਾ ਹੈ।
ਆਫਿਸ ਖਾਤੇ ‘ਚ ਅਸਥਾਈ ਤੌਰ ‘ਤੇ ਫੰਡ ਆਉਂਦਾ ਹੈ ਕਿਉਂਕਿ ਜਦੋਂ ਕਲਿਅਰਿੰਗ ਲਈ ਚੈੱਕ ਆਉਂਦੇ ਹਨ ਤਾਂ ਇਹ ਰਕਮ ਗਾਹਕ ਦੇ ਖਾਤੇ ‘ਚ ਸਿੱਧੀ ਕ੍ਰੈਡਿਟ ਨਹੀਂ ਹੁੰਦੀ ਹੈ ਸਗੋਂ ਆਫਿਸ ਖਾਤੇ ‘ਚ ਰੱਖੀ ਜਾਂਦੀ ਹੈ। ਜਿਸ ਸਮੇਂ ਚੈੱਕ ਕਲੀਅਰ ਹੁੰਦਾ ਹੈ ਤਾਂ ਆਫਿਸ ਖਾਤੇ ਵਿਚੋਂ ਪੈਸਾ ਨਿਕਲਦਾ ਹੈ ਅਤੇ ਗਾਹਕ ਦੇ ਖਾਤੇ ‘ਚ ਪੈਸਾ ਕ੍ਰੈਡਿਟ ਹੁੰਦਾ ਹੈ।

Leave a Reply

Your email address will not be published. Required fields are marked *