22ਵਾਂ ਮੇਲਾ ਕਠਾਰ ਦਾ : ਸਿੱਧੂ ਮੂਸੇਵਾਲਾ, ਗਿੱਪੀ ਤੇ ਸਿੰਗਾ ਸਮੇਤ ਪਹੁੰਣਗੇ ਇਹ ਗਾਇਕ

ਜਲੰਧਰ (ਵੈੱਬ ਡੈਸਕ) — ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਫਿਲਮ ਪ੍ਰੋਡਿਊਸਰ ਭਾਨਾ ਐੱਲ. ਏ., ਡਾਇਰੈਕਟਰ ਏ. ਬੀ. ਪ੍ਰੋਡਕਸ਼ਨ ਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ 13 ਤੇ 14 ਸਤੰਬਰ ਨੂੰ ਸਲਾਨਾ 22ਵਾ ‘ਮੇਲਾ ਕਠਾਰ ਦਾ’ ਹੋਣ ਜਾ ਰਿਹਾ ਹੈ। ਇਸ ਮੇਲੇ ‘ਚ ਪੰਜਾਬੀ ਸੰਗੀਤ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰਨਗੀਆਂ ਅਤੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ। ਇਸ ਸੱਭਿਆਚਾਰਕ ਮੇਲੇ ਦੇ ਪਹਿਲੇ ਦਿਨ ਯਾਨੀ 13 ਸਤੰਬਰ ਨੂੰ ਸੂਫੀਆਨਾ ਸ਼ਾਮ ਸੱਜੇਗੀ, ਜਿਸ ‘ਚ ਵਿਸ਼ਵ ਪ੍ਰਸਿੱਧ ਗਾਇਕਾ ਅਫਸਾਨ ਖਾਨ, ਸਰਦਾਰ ਅਲੀ, ਜਾਕਿਰ ਹੁਸੈਨ, ਖੁਦਾਬਖਸ਼ ਤੇ ਦਿਲਾਜਨ ਵਰਗੇ ਗਾਇਕ ਸੁਰਾਂ ਨਾਲ ਰੌਣਕਾਂ ਲਾਉਣਗੇ।

ਦੱਸ ਦਈਏ ਕਿ ਇਸ ਮੇਲੇ ਦੇ ਦੂਜੇ ਦਿਨ ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ, ਸਿੰਗਾ, ਸਿੱਧੂ ਮੂਸੇਵਾਲਾ, ਸਰਧੂਲ ਸਿੰਕਦਰ, ਜੱਸ ਬਾਜਵਾ, ਗੀਤਾ ਜ਼ੈਲਦਾਰ, ਗਾਇਕਾ ਸੁਨੰਦਾ ਸ਼ਰਮਾ, ਹੈਪੀ ਮਨੀਲਾ, ਸੰਗਰਾਮ, ਹਿੰਮਤ ਸੰਧੂ, ਰਣਬੀਰ, ਗਗਨ ਥਿੰਦ, ਸਲੀਨਾ ਸੈਲੀ, ਜੌਰਡਨ ਸੰਧੂ, ਜੈਲੀ, ਬੇਅੰਤ ਦੋਸਾਂਝ, ਡੌਲੀ ਸ਼ਾਹ ਵਰਗੇ ਅਨੇਕਾਂ ਗਾਇਕ ਪਹੁੰਚਣਗੇ। ਇਸ ਸੱਭਿਆਚਾਰਕ ਮੇਲੇ ‘ਚ 3 ਦਰਜਨ ਦੇ ਕਰੀਬ ਕਲਾਕਾਰ ਆਪਣੀ ਹਾਜ਼ਰੀ ਭਰਨਗੇ ਅਤੇ ਸਰੋਤਿਆਂ ਦਾ ਮਨੋਰੰਜਨ ਕਰਨਗੇ। ਪੰਜਾਬ ਦੇ ਮਸ਼ਹੂਰ ਕਲਾਕਾਰ ਤੇ ਮੰਚ ਸੰਚਾਲਕ ਹਰਿੰਦਰ ਭੁੱਲਰ ਫਿਰੋਜ਼ਪੁਰ ਵਾਲੇ ਸਟੇਜ ਦੀਆਂ ਸੇਵਾਵਾਂ ਨਿਭਾਉਣਗੇ। ਭਾਨਾ ਐੱਲ. ਏ. ਤੇ ਅਲਾਹੀ ਬ੍ਰਦਰਜ਼ ਵਲੋਂ ਲੋਕਾਂ ਨੂੰ ਇਸ ਮੇਲੇ ‘ਚ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ।

Leave a Reply

Your email address will not be published. Required fields are marked *