ਮਥੁਰਾ ਦੌਰੇ ‘ਤੇ PM ਮੋਦੀ, ਕਈ ਪ੍ਰੋਗਰਾਮਾਂ ‘ਚ ਕਰਨਗੇ ਸ਼ਿਰਕਤ (ਪੜ੍ਹੋ 11 ਸਤੰਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੈਸ਼ਨਲ ਐਨਿਮਲ ਡਿਜੀਜ ਕੰਟਰੋਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਵੇਟੇਰਿਨਰੀ ਯੂਨੀਵਰਸਿਟੀ, ਮਥੁਰਾ ਆ ਰਹੇ ਹਨ। ਪੀ.ਐਮ. ਮੋਦੀ ਦੇ ਆਉਣ ਤੋਂ 2 ਘੰਟੇ ਪਹਿਲਾਂ ਹੀ ਸ਼ਹਿਰ ਵੱਲੋਂ ਆਉਂਦੇ ਰੂਟ ਨੂੰ ਡਾਇਵਰਟ ਕਰ ਦਿੱਤਾ ਜਾਵੇਗਾ।
IAF ਮਾਮਲੇ ‘ਚ 30 ਸਾਲ ਬਾਅਦ ਸੁਣਵਾਈ ਅੱਜ
ਸਕਵਾਡਰਨ ਲੀਡਕ ਰਵੀ ਖੰਨਾ ਇਸ ਅੱਤਵਾਦੀ ਗਮਲੇ ‘ਚ ਆਪਣੇ 3 ਸਾਥੀਆਂ ਨਾਲ ਸ਼ਹੀਦ ਹੋਏ ਗਏ ਸਨ। ਰਵੀ ਖੰਨਾ ਦੀ ਪਤਨੀ ਸ਼ਾਲਿਨੀ ਖੰਨਾ ਨੂੰ 30 ਸਾਲ ਬਾਅਦ ਇਸ ਮਾਮਲੇ ‘ਚ ਇੰਸਾਫ ਦੀ ਉਮੀਦ ਦਿਖੀ ਹੈ। 30 ਸਾਲ ਬਾਅਦ ਹੁਣ ਮਾਮਲੇ ਦੀ ਸੁਣਵਾਈ ਕਰਨ ਦੀ ਇਜਾਜ਼ਤ ਮਿਲੀ ਹੈ।

ਅਯੁੱਧਿਆ ਮਾਮਲੇ ‘ਤੇ ਅੱਜ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ‘ਚ ਅੱਜ ਅਯੁੱਧਿਆ ਮਾਮਲੇ ‘ਤੇ ਸੁਣਵਾਈ ਹੋਵੇਗੀ। ਪਿਛਲੇ ਵੀਰਵਾਰ ਨੂੰ 20ਵੇਂ ਦਿਨ ਦੀ ਸੁਣਵਾਈ ‘ਚ ਮੁਸਲਿਮ ਧਿਰ ਦੇ ਵਕੀਲ ਰਾਜੀਵ ਧਵਨ ਨੇ ਪੂਰੇ ਦਿਨ ਬਹਿਸ ਕੀਤੀ ਸੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ‘ਚ ਚੱਲ ਰਹੀ ਅਯੁੱਧਿਆ ਮਾਮਲੇ ਦੀ ਸੁਣਵਾਈ ਦਾ ਲਾਈਵ ਪ੍ਰਸਾਰਣ ਹੋ ਸਕਦਾ ਹੈ?

ਆਮਰਪਾਲੀ ਦੇ ਅਧੂਰੇ ਪ੍ਰੋਜੈਕਟ ‘ਤੇ ਸੁਣਵਾਈ ਅੱਜ
ਆਮਰਪਾਲੀ ਦੇ ਅਧੂਰੇ ਪ੍ਰੋਜੈਕਟ ਮਾਮਲੇ ਨੂੰ ਲੈ ਕੇ ਵੀ ਸੁਪਰੀਮ ਕੋਰਟ ‘ਚ ਅੱਜ ਸੁਣਵਾਈ ਹੋਣੀ ਹੈ। ਪਿਛਲੀ ਸੁਣਵਾਈ ‘ਚ ਸੁਪਰੀਮ ਕੋਰਟ ਦੀ ਰਜਿਸਟਰੀ ਨੂੰ ਆਦੇਸ਼ ਦਿੱਤਾ ਕਿ ਉਹ ਐੱਨ.ਬੀ.ਸੀ.ਸੀ. ਨੂੰ ਫੰਡ ਦੇਣ ਤਾਂਕਿ ਅੱਧ ਵਿਚਾਲੇ ਲਟਕੇ ਹੋਏ ਫਲੈਟ ਦਾ ਕੰਮ ਹੋ ਸਕੇ। ਕੋਰਟ ਨੇ 7.16 ਕਰੋੜ ਰੁਪਏ ਦੇਣ ਨੂੰ ਕਿਹਾ ਸੀ। ਇਹ ਪੈਸਾ ਆਮਰਪਾਲੀ ਗਰੁੱਪ ਨੇ ਹੀ ਸੁਪਰੀਮ ਕੋਰਟ ਕੋਲ ਜਮਾਂ ਕੀਤਾ ਸੀ।

Leave a Reply

Your email address will not be published. Required fields are marked *