ਪੈਟਰੋਲ ਅਤੇ ਡੀਜ਼ਲ ਦੇ ਭਾਅ ਰਹੇ ਸਥਿਰ

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਰੋਜ਼ ਹੋਣ ਵਾਲੇ ਬਦਲਾਅ ‘ਚ ਅੱਜ ਤੇਲ ਦੇ ਭਾਅ ਸਥਿਰ ਹਨ। ਸਾਰੇ ਮੈਟਰੋ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾ ਤਾਂ ਵਧੀਆਂ ਹਨ ਅਤੇ ਨਾ ਹੀ ਘਟੀਆਂ ਹਨ। ਭਾਵ ਕੱਲ ਜਿਸ ਭਾਅ ਨਾਲ ਪੈਟਰੋਲ ਡੀਜ਼ਲ ਵਿਕ ਰਿਹਾ ਸੀ ਅੱਜ ਵੀ ਉਹੀਂ ਭਾਅ ਹਨ।
ਬੁੱਧਵਾਰ ਭਾਵ ਅੱਜ 11 ਸਤੰਬਰ ਨੂੰ ਦਿੱਲੀ ‘ਚ ਪੈਟਰੋਲ 71.76 ਰੁਪਏ ਪ੍ਰਤੀ ਲੀਟਰ ਹੈ। ਕੱਲ ਦੇ ਮੁਕਾਬਲੇ ਅੱਜ ਪੈਟਰੋਲ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੈ। ਉੱਧਰ ਡੀਜ਼ਲ ਦੀ ਕੀਮਤ 65.14 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੇ ਭਾਅ ‘ਚ ਵੀ ਕੋਈ ਬਦਲਾਅ ਨਹੀਂ ਹੈ।
ਉੱਧਰ ਮੁੰਬਈ ‘ਚ ਪੈਟਰੋਲ ਦੀ ਕੀਮਤ 77.45 ਰੁਪਏ ਪ੍ਰਤੀ ਲੀਟਰ ਹੈ। ਕੱਲ ਦੇ ਮੁਤਾਬਲੇ ਇਥੇ ਵੀ ਪੈਟਰੋਲ ਦੀ ਕੀਮਤ ‘ਚ ਬਦਲਾਅ ਨਹੀਂ ਹੋਇਆ ਹੈ। ਮੁੰਬਈ ‘ਚ ਡੀਜ਼ਲ ਦੀ ਕੀਮਤ 68.32 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ‘ਚ ਡੀਜ਼ਲ ਦੇ ਭਾਅ ‘ਚ ਵੀ ਕੋਈ ਬਦਲਾਅ ਨਹੀਂ ਹੈ।
ਅਜਿਹੇ ‘ਚ ਕੋਲਕਾਤਾ ‘ਚ ਅੱਜ ਪੈਟਰੋਲ ਦੀ ਕੀਮਤ 74.49 ਰੁਪਏ ਪ੍ਰਤੀ ਲੀਟਰ ਹੈ। ਕੱਲ ਦੇ ਮੁਕਾਬਲੇ ਕੋਲਕਾਤਾ ‘ਚ ਪੈਟਰੋਲ ਦੇ ਭਾਅ ਨਾ ਵਧੇ ਅਤੇ ਨਾ ਹੀ ਘਟੇ ਹਨ। ਡੀਜ਼ਲ 67.55 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ। ਡੀਜ਼ਲ ਦੇ ਭਾਅ ‘ਚ ਵੀ ਕੋਈ ਬਦਲਾਅ ਨਹੀਂ ਹੈ।
ਇਸ ਤਰ੍ਹਾਂ ਚੇਨਈ ‘ਚ ਪੈਟਰੋਲ ਦੀ ਕੀਮਤ 74.56 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਡੀਜ਼ਲ ਦੀ ਕੀਮਤ 68.79 ਰੁਪਏ ਪ੍ਰਤੀ ਲੀਟਰ ਮਿਲਾ ਕੇ ਦੇਸ਼ ਦੇ ਚਾਰਾਂ ਮੈਟਰੋ ਸ਼ਹਿਰਾਂ ‘ਚ ਪੈਟਰੋਲ ਦੀ ਕੀਮਤ ਅਤੇ ਡੀਜ਼ਲ ਦੇ ਭਾਅ ਸਥਿਰ ਹਨ।

Leave a Reply

Your email address will not be published. Required fields are marked *