ਜਦੋਂ ਅਕਸ਼ੈ ਕੁਮਾਰ ਨੇ ਗੀਤ ਗਾ ਕੇ ਜਿੱਤਿਆ ਸਭ ਦਾ ਦਿਲ (ਵੀਡੀਓ)

ਮੁੰਬਈ(ਬਿਊਰੋ)- ਮੀਕਾ ਸਿੰਘ ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ’ਚੋਂ ਇਕ ਹਨ। ਹਾਲ ਹੀ ’ਚ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਅਕਸ਼ੈ ਕੁਮਾਰ ਮੀਕਾ ਸਿੰਘ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਮੀਕਾ ਸਿੰਘ ਨੇ ਅਕਸ਼ੈ ਕੁਮਾਰ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਸੀ । ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦਾ ਜਨਮ ਦਿਨ ਸੀ ।

ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ੈ ਕੁਮਾਰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਗਾ ਰਹੇ ਹਨ। ਇਹ ਵੀਡੀਓ ਪੁਰਾਣਾ ਲੱਗ ਰਿਹਾ ਹੈ, ਜਿਸ ਨੂੰ ਕਿ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਮੀਕਾ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਾਂਅ ਦਾ ਬਾਲੀਵੁੱਡ ‘ਚ ਪੂਰਾ ਡੰਕਾ ਵੱਜਦਾ ਹੈ। ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।ਭਾਵੇਂ ਉਹ ਉਨ੍ਹਾਂ ਦੇ ਪ੍ਰੋਫੈਸ਼ਨ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਫੈਨਜ਼ ਵੱਲੋਂ ਉਨ੍ਹਾਂ ਦੀ ਹਰ ਵੀਡੀਓ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *