‘ਕੁਲੀ ਨੰਬਰ 1’ ਦੇ ਸੈੱਟ ‘ਤੇ ਲੱਗੀ ਭਿਆਨਕ ਅੱਗ, ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ

ਮੁੰਬਈ(ਬਿਊਰੋ)- ਮੰਗਲਵਾਰ ਦੇਰ ਰਾਤ ਫਿਲਮ ‘ਕੁਲੀ ਨੰਬਰ 1’ ਦੇ ਸੈੱਟ ‘ਤੇ ਭਿਆਨਕ ਅੱਗ ਲੱਗ ਗਈ। ਵਰੁਣ ਧਵਨ ਅਤੇ ਸਾਰਾ ਅਲੀ ਖਾਨ ਦੀ ਇਸ ਫਿਲਮ ਦਾ ਸੈੱਟ ਗੋਰੇਗਾਓਂ ’ਚ ਫਿਲਮਿਸਤਾਨ ਸਟੂਡੀਓ ’ਚ ਹੈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦੇਰ ਰਾਤ ਹੋਣ ਕਾਰਨ ਸੈੱਟ ’ਤੇ ਜ਼ਿਆਦਾ ਸਿਰਫ 15 ਵਰਕਰਸ ਹੀ ਸਨ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲਗਿਆ। ਖਬਰ ਮੁਤਾਬਕ ਫਿਲਮਿਸਤਾਨ ਸਟੂਡੀਊ ’ਚ ਮੌਜੂਦ ‘ਕੁਲੀ ਨੰਬਰ 1’ ਦੇ ਸੈੱਟ ’ਤੇ ਅੱਗ ਰਾਤ 12:30 ਵਜੇ ਅੱਗ ਲੱਗੀ ਸੀ। ਸੂਚਨਾ ਮਿਲਣ ’ਤੇ ਪੁਲਸ ਅਤੇ ਫਾਇਰਮੈਨ ਤੁਰੰਤ ਉੱਥੇ ਪਹੁੰਚੇ।

ਦੱਸ ਦੇਈਏ ਕਿ ਅੱਗ ਲੱਗਣ ਕਾਰਨ ਫਿਲਮ ਦੇ ਸੈੱਟ ਦਾ ਮੁੱਖ ਹਿੱਸਾ ਖ਼ਰਾਬ ਹੋ ਗਿਆ ਹੈ ਅਤੇ ਇਸ ਤੋਂ ਫਿਲਮ ਦੀ ਸ਼ੂਟਿੰਗ ’ਤੇ ਕਾਫੀ ਅਸਰ ਪਵੇਗਾ । ਡੈਵਿਡ ਧਵਨ, ਗੋਵਿੰਦਾ ਅਤੇ ਕਰਿਸ਼ਮਾ ਕਪੂਰ ਸਟਾਰਰ ‘ਕੁਲੀ ਨੰਬਰ 1’ ਦਾ ਰੀਮੇਕ ਬਣਾ ਰਹੇ ਹਨ। ਇਸ ਫਿਲਮ ’ਚ ਵਰੁਣ ਧਵਨ ਅਤੇ ਸਾਰਾ ਅਲੀ ਖਾਨ ਲੀਡ ਕਿਰਦਾਰ ’ਚ ਨਜ਼ਰ ਆਉਣਗੇ।

Leave a Reply

Your email address will not be published. Required fields are marked *