ਕਲਸੀਸਾਂ ਦੀ ਟੀਮ ਨੇ ਜਿੱਤਿਆ ਕਬੱਡੀ ਟੂਰਨਾਮੈਂਟ

ਫਤਿਹਗੜ੍ਹ ਸਾਹਿਬ— ਪਿੰਡ ਭਮਾਰਸੀ ਜੇਰ ’ਚ ਬਾਬਾ ਅਤਰ ਸਿੰਘ ਦੀ ਯਾਦ ’ਚ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਦੇ ਅੰਤਿਮ ਦਿਨ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।

ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ’ਚ ਕਬੱਡੀ ਦੀਆਂ 150 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਇਸ ’ਚੋਂ ਇਕ ਪਿੰਡ ਓਪਨ ਦੇ ਕਲਸੀਆਂ ਦੀ ਟੀਮ ਨੇ ਟੂਰਨਾਮੈਂਟ ਆਪਣੇ ਨਾਂ ਕਰਦੇ ਹੋਏ 51 ਹਜ਼ਾਰ ਅਤੇ ਸਈਆਦੋਦਾ ਦੀ ਟੀਮ ਨੇ ਦੂਜੇ ਸਥਾਨ ਦੇ ਨਾਲ 41 ਹਜ਼ਾਰ ਦੀ ਰਾਸ਼ੀ ਆਪਣੇ ਨਾਂ ਕੀਤੀ। ਕੁਸ਼ਤੀ ’ਚ ਪਰਮਿੰਦਰ ਡੂਮਝੇੜੀ ਨੇ ਅੰਕਿਤ ਦਿੱਲੀ ਨੂੰ ਹਰਾ ਕੇ 41 ਹਜ਼ਾਰ ਰੁਪਏ ਦੀ ਝੰਡੀ ਦੀ ਕੁਸ਼ਤੀ ਆਪਣੇ ਨਾਂ ਕੀਤੀ। ਇਸ ਦੌਰਾਨ ਵਿਧਾਇਕ ਅਤੇ ਆਏ ਮਹਿਮਾਨਾਂ ਨੂੰ ਵੀ ਸਨਮਾਨਤ ਕੀਤਾ ਗਿਆ।

Leave a Reply

Your email address will not be published. Required fields are marked *