ਇਸ ਵਾਰ ‘ਬਿੱਗ ਬੌਸ 13’ ’ਚ ਹੋ ਸਕਦੈ ਇਹ ਵੱਡਾ ਬਦਲਾਅ

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਕਈ ਤਰ੍ਰਾਂ ਨਾਲ ਖਾਸ ਹੋਣ ਵਾਲਾ ਹੈ। ਦਰਸ਼ਕਾਂ ਨੂੰ ਸ਼ੋਅ ’ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਸ਼ੋਅ ਦੇ ਥੀਮ ਤੇ ਕਾਂਸੈਪਟ ਨੂੰ ਐਂਟਰਟੇਨਿੰਗ ਬਣਾਉਣ ਲਈ ਨਿਰਮਾਤਾ ਸਖਤ ਮਿਹਨਤ ਕਰ ਰਹੇ ਹਨ। ਖਬਰਾਂ ਹਨ ਕਿ ਇਸ ਵਾਰ ਓਰਿੱਜਨਲ ਬਿੱਗ ਬੌਸ ਵਾਇਸ ਨਾਲ ਇਕ ਫੀਮੇਲ ਬਿੱਗ ਬੌਸ ਵਾਇਸ ਨੂੰ ਸ਼ੋਅ ’ਚ ਇੰਟਰੋਡਿਊਸ ਕੀਤਾ ਜਾਵੇਗਾ।  ਅਜਿਹਾ ਬਿੱਗ ਬੌਸ ਦੇ ਇਤਿਹਾਸ ’ਚ ਪਹਿਲੀ ਵਾਰ ਹੋਵੇਗਾ, ਜਦੋਂ ਫੀਮੇਲ ਬਿੱਗ ਬੌਸ ਦੀ ਆਵਾਜ਼ ਬੌਸ ਦੀ ਆਵਾਜ਼ ਦਰਸ਼ਕਾਂ ਨੂੰ ਸੁਣਨ ਨੂੰ ਮਿਲੇਗੀ।

ਮੀਡੀਆ ਰਿਪੋਰਟਸ ਮੁਤਾਬਕ, ਓਰਿੱਜਨਲ ਬਿੱਗ ਬੌਸ ਦੀ ਆਵਾਜ਼ ਬਣੇ ਅਤੁਲ ਕਪੂਰ ਨੂੰ ਇੱਕ ਲੇਡੀ ਜਵਾਇਨ ਕਰੇਗੀ। ਮੁਕਾਬਲੇਬਾਜ਼ਾਂ ਨੂੰ ਬਿੱਗ ਬੌਸ ਮੇਲ ਤੇ ਫੀਮੇਲ ਦੋਵੇਂ ਆਵਾਜ਼ਾਂ ’ਚ ਹਦਾਇਤਾਂ ਮਿਲਣਗੀਆਂ। ਕਈ ਰਿਪੋਰਟਸ ਦਾ ਇਹ ਵੀ ਦਾਅਵਾ ਹੈ ਕਿ ਫੀਮੇਲ ਬਿੱਗ ਬੌਸ ਵਾਇਸ ਮੁਕਾਬਲੇਬਾਜ਼ਾਂ ਨੂੰ ਕਮਾਂਡ ਦੇਵੇਗੀ। ਖੈਰ ਅਜੇ ਇਸ ’ਤੇ ਅਸਲ ਕੋਈ ਬਿਆਨ ਨਹੀਂ ਆਇਆ ਹੈ। ਦੂਜੇ ਪਾਸੇ ਖਬਰਾਂ ਹਨ ਕਿ ਸਲਮਾਨ ਖਾਨ  ਦੇ ਨਾਲ ਇਕ-ਫੀਮੇਲ ਹੋਸਟ ਵੀ ਬਿੱਗ ਬੌਸ ’ਚ ਨਜ਼ਰ ਆਵੇਗੀ। ਹੁਣ ਇਹ ਕੌਣ ਹੋਵੇਗੀ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਖੈਰ ਪਿਛਲੇ ਸੀਜਨ ’ਚ ਵੀ ਦਾਅਵਾ ਕੀਤਾ ਗਿਆ ਸੀ ਕਿ ਸਲਮਾਨ ਖਾਨ ਨਾਲ ਇਕ ਫੀਮੇਲ ਕੋ-ਹੋਸਟ ਵੀ ਹੋਵੇਗੀ। ਜਿਸ ਦੇ ਲਈ ਕੈਟਰੀਨਾ ਕੈਫ ਦਾ ਨਾਮ ਲਿਸਟ ’ਚ ਸਭ ਤੋਂ ’ਤੇ ਸੀ ਪਰ ਇਹ ਸਾਰੀਆਂ ਖਬਰਾਂ ਸਿਰਫ਼ ਅਫਵਾਹਾਂ ਨਿਕਲੀਆਂ ਸਨ।

ਸੀਜਨ 13 ਸ਼ੁਰੂ ਹੋਣ ਤੋਂ ਪਹਿਲਾਂ ਵੀ ਕਈ ਸਾਰੇ ਦਾਅਵੇ ਕੀਤੇ ਜਾ ਰਹੇ ਹਨ। ਬਿੱਗ ਬੌਸ ਫੈਨਕਲੱਬ ਅਕਾਊਂਟਸ ’ਤੇ ਸ਼ੋਅ ਨਾਲ ਜੁੜੀਆਂ ਨਵੀਂਆਂ ਅਪਡੇਟਸ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਇਨ੍ਹਾਂ ਖਬਰਾਂ ’ਚੋਂ ਕਿੰਨਾ ਸੱਚ ਨਿਕਲਦਾ ਹੈ। ਸੀਜਨ 13 ਦੇ 29 ਸਤੰਬਰ ਤੋਂ ਸ਼ੁਰੂ ਹੋਣ ਦੀ ਚਰਚਾ ਹੈ।

Leave a Reply

Your email address will not be published. Required fields are marked *