ਬਠਿੰਡਾ: ਪਸ਼ੂਆਂ ਲਈ ਬਣਾਏ ਗਏ ਵਾੜੇ ਦਾ ਲੈਂਟਰ ਡਿੱਗਿਆ, 12 ਮੱਝਾਂ ਦੀ ਮੌਤ

ਬਠਿੰਡਾ : ਬਠਿੰਡਾ ਦੇ ਭਗਤਾ ਭਾਈ ‘ਚ ਪਸ਼ੂਆਂ ਲਈ ਬਣਾਏ ਵਾੜੇ ਦਾ ਲੈਂਟਰ ਡਿੱਗ ਜਾਣ ਨਾਲ 12 ਮੱਝਾਂ ਦੀ ਮੌਤ ਹੋ ਗਈ ਹੈ, ਜਦੋਂਕਿ 10 ਜ਼ਖਮੀ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਤ ਨੂੰ ਕਰੀਬ 10:30 ਵਜੇ ਵਾਪਰਿਆ ਸੀ। ਜਿਵੇਂ ਹੀ ਉਥੇ ਆਸ-ਪਾਸ ਰਹਿੰਦੇ ਲੋਕਾਂ ਨੂੰ ਇਸ ਘਟਨਾ ਸਬੰਧੀ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਮੱਝਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ।

 

Leave a Reply

Your email address will not be published. Required fields are marked *