PM ਮੋਦੀ ਤੇ ਸ਼ਾਹ ਸਮੇਤ ਕਈ ਨੇਤਾਵਾਂ ਨੂੰ ਬੁਰਾ ਬੋਲਣ ਵਾਲੀ ਹਾਰਡ ਕੌਰ ਨੂੰ ਵੱਡਾ ਝਟਕਾ

ਨਵੀਂ ਦਿੱਲੀ  — ਮਸ਼ਹੂਰ ਰੈਪਰ ਹਾਰਡ ਕੌਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਇਤਰਾਜ਼ਯੋਗ ਭਾਸ਼ਾ ਦਾ ਪ੍ਰਯੋਗ ਕਰਨਾ ਭਰੀ ਪਿਆ। ਦਰਅਸਲ, ਹੁਣ ਟਵਿਟਰ ਨੇ ਹਾਰਡ ਕੌਰ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ। ਇਸ ਅਕਾਊਂਟ ਤੋਂ ਉਹ ਵੀਡੀਓ ਸ਼ੇਅਰ ਕੀਤਾ ਗਿਆ ਸੀ, ਜਿਸ ‘ਚ ਹਾਰਡ ਕੌਰ ਨੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਲਈ ਬੇਹੱਦ ਗਲਤ ਭਾਸ਼ਾ ਦਾ ਪ੍ਰਯੋਗ ਕੀਤਾ ਸੀ। ਇਸ ਵੀਡੀਓ ‘ਚ ਹਾਰਡ ਕੌਰ ਨਾਲ ਕੁਝ ਖਾਲੀਸਤਾਨ ਸਮਰਥਕ ਵੀ ਖੜ੍ਹੇ ਨਜ਼ਰ ਆ ਰਹੇ ਸਨ, ਜੋ ਉਸ ਦੀ ਹਾਂ ‘ਚ ਹਾਂ ਮਿਲਾ ਰਹੇ ਸਨ।

ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਦੇ ਚੁੱਕੀ ਚੁਣੌਤੀ
ਲਗਭਗ 2.20 ਮਿੰਟ ਦੀ ਕਲਿੱਪ ‘ਚ ਹਾਰਡ ਕੌਰ ਨੇ ਪੀ. ਐੱਮ. ਮੋਦੀ ਤੇ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਿਆ ਸੀ ਅਤੇ ਟਵਿਟਰ ‘ਤੇ ਹਾਰਡ ਕੌਰ ਦਿਨਭਰ ਟਰੈਂਡ ਕਰ ਰਹੀ ਸੀ। ਇਸ ਵੀਡੀਓ ਨੂੰ ਟਵਿਟਰ ‘ਤੇ ਪੋਸਟ ਕਰਨ ਤੋਂ ਬਾਅਦ ਹਾਰਡ ਕੌਰ ਨੇ ਇੰਸਟਾਗ੍ਰਾਮ ‘ਤੇ ਆਪਣੇ ਗੀਤ ਦਾ ਇਕ ਪ੍ਰਮੋਸ਼ਨਲ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ ਦਾ ਸਿਰਲੇਖ ਵੀ ਆਰ ਵਾਰਿਯਰਸ ਹੈ। ਇਸ ਵੀਡੀਓ ‘ਚ ਵੀ ਖਾਲੀਸਤਾਨੀ ਸਮਰਥਕ ਨਜ਼ਰ ਆ ਰਹੇ ਹਨ।

ਜੂਨ ‘ਚ ਹੋਇਆ ਸੀ ਦੇਸ਼ਦ੍ਰੇਹ ਦਾ ਮੁਕੱਦਮਾ
ਜੂਨ ‘ਚ ਹਾਰਡ ਕੌਰ ਦੇ ਖਿਲਾਫ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਤੇ ਆਰ. ਐੱਸ. ਐੱਸ. ਚੀਫ ਮੋਹਨ ਭਾਗਵਤ ਦੇ ਖਿਲਾਫ ਅਪਸ਼ਬਦਾਂ ਦਾ ਪ੍ਰਯੋਗ ਕਰਨ ‘ਤੇ ਦੇਸ਼ਦ੍ਰੇਹ ਦਾ ਮੁਕੱਦਮਾ ਕੀਤਾ ਗਿਆ ਸੀ। ਇਸ ਸਬੰਧ ‘ਚ ਭਾਰਤੀ ਦੰਡ ਸੰਹਿਤਾ ਦੀ ਧਾਰਾ 124 ਏ, 153 ਏ, 500, 505 ਦੇ ਤਹਿਤ ਐੱਫ. ਆਈ. ਆਰ. ਵੀ ਦਰਜ ਕਰਵਾਈ ਗਈ ਸੀ।

ਕਈ ਹਿੱਟ ਫਿਲਮਾਂ ਦੇ ਗੀਤਾਂ ਨੂੰ ਦੇ ਚੁੱਕੀ ਹੈ ਆਵਾਜ਼
ਦੱਸਣਯੋਗ ਹੈ ਕਿ ਹਾਰਡ ਕੌਰ ਨੇ ‘ਜੌਨੀ ਗੱਦਾਰ’ ‘ਚ ‘ਮੂਵ ਯੋਰ ਬਾਡੀ’, ‘ਬਚਨਾ ਏ ਹਸੀਨੋ’ ‘ਚ ‘ਲੱਕੀ ਬੁਆਏ’ ਵਰਗੇ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਅਕਸ਼ੈ ਕੁਮਾਰ ਦੀ ਸਾਲ 2011 ‘ਚ ਆਈ ਫਿਲਮ ‘ਪਟਿਆਲਾ ਹਾਊਸ’ ‘ਚ ਹਾਰਡ ਕੌਰ ਨੇ ਐਕਟਿੰਗ ਵੀ ਕੀਤੀ ਸੀ।

Leave a Reply

Your email address will not be published. Required fields are marked *