Bajaj Pulsar 125 ਜਲਦੀ ਹੋਵੇਗੀ ਲਾਂਚ, ਤਸਵੀਰਾਂ ਤੇ ਕੀਮਤ ਲੀਕ

ਆਟੋ ਡੈਸਕ– ਬਜਾਜ ਆਟੋ ਭਾਰਤੀ ਬਾਜ਼ਾਰ ’ਚ ਜਲਦੀ ਹੀ ਨਵੀਂ ਬਾਈਕ Pulsar 125 ਲਾਂਚ ਕਰਨ ਵਾਲੀ ਹੈ। ਨਵੀਂ ਬਾਈਕ ਕੰਪਨੀ ਦੀ ਡੀਲਰਸ਼ਿਪ ’ਤੇ ਪਹੁੰਚਣ ਲੱਗੀ ਹੈ। Bajaj Pulsar 125 ਦੀ ਲੁੱਕ ਪਲਸਰ 150 ਨਿਓਨ ਦੀ ਤਰ੍ਹਾਂ ਹੈ। ਦੋਵਾਂ ਬਾਈਕਸ ’ਚ ਮੁੱਖ ਅੰਤਰ ਇਨ੍ਹਾਂ ਦੇ ਇੰਜਣ ਅਤੇ ਬ੍ਰੇਕਿੰਗ ਸਿਸਮਟ ’ਚ ਹੈ। ਲਾਂਚਿੰਗ ਤੋਂ ਪਹਿਲਾਂ ਇਸ ਛੋਟੀ ਪਲਸਰ ਦੀ ਕੀਮਤ ਅਤੇ ਤਸਵੀਰਾਂ ਲੀਕ ਹੋ ਗਈਆਂ ਹਨ। ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਪਲਸਰ 125 ਦੀ ਦਿੱਲੀ ’ਚ ਐਕਸ-ਸ਼ੋਅਰੂਮ ਕੀਮਤ ਲਗਭਗ 65,000 ਰੁਪਏ ਹੈ।

Bajaj Pulsar 125 ’ਚ ਡਿਸਕਵਰ 125 ਬਾਈਕ ’ਚ ਦਿੱਤਾ ਗਿਆ 124.5 ਸੀਸੀ ਡੀ.ਟੀ.ਐੱਸ.ਆਈ. 4-ਸਟ੍ਰੋਕ ਇੰਜਣ ਹੋਵੇਗਾ। ਡਿਸਕਵਰ ’ਚ ਇਹ ਇੰਜਣ 13.5 ਬੀ.ਐੱਚ.ਪੀ. ਦੀ ਪਾਵਰ ਅਤੇ 11.4 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਹੀ ਆਊਟਪੁਟ ਪਲਸਰ 125 ’ਚ ਵੀ ਮਿਲੇਗਾ। ਇੰਜਣ 5 ਸਪੀਡ ਗਿਅਰਬਾਕਸ ਨਾਲ ਲੈਸ ਹੈ। ਬਾਈਕ ਦੇ ਫਰੰਟ ’ਚ ਡਿਸਕ ਅਤੇ ਰੀਅਰ ’ਚ ਡਰੱਮ ਬ੍ਰੇਕ ਮਿਲੇਗੀ। 125 ਸੀਸੀ ਤੋਂਘੱਟ ਸਮਰੱਥਾ ਵਾਲਾ ਇੰਜਣ ਹੋਣ ਦੇ ਚੱਲਦੇ ਇਸ ਵਿਚ ਸੀ.ਬੀ.ਐੱਸ. (ਕੰਬਾਇੰਡ ਬ੍ਰੇਕਿੰਗ ਸਿਸਟਮ) ਦਿੱਤਾ ਗਿਆ ਹੈ। ਉਥੇ ਹੀ ਪਲਸਰ 150 ਨਿਓਨ ’ਚ ਏ.ਬੀ.ਐੱਸ. (ਐਂਟੀ-ਲੌਕ ਬ੍ਰੇਕਿੰਗ ਸਿਸਟਮ) ਮਿਲਦਾ ਹੈ ਕਿਉਂਕਿ ਉਸ ਦਾ ਇੰਜਣ 125 ਸੀਸੀ ਤੋਂ ਜ਼ਿਆਦਾ ਸਮਰੱਥਾ ਦਾ ਹੈ।

ਸਟਾਈਲਿੰਗ ਦੀ ਗੱਲ ਕਰੀਏ ਤਾਂ ਪਲਸਰ 125 ਦਾ ਡਿਜ਼ਾਈਨ ਪਲਸਰ 150 ਤੋਂ ਲਿਆ ਗਿਆ ਹੈ। ਨਵੀਂ ਬਾਈਕ ਦਾ ਹੈੱਡਲੈਂਪ ਕਾਊਲ, ਡਿਜੀਟਲ-ਐਨਾਲਾਗ ਇੰਸਟਰੂਮੈਂਟ ਕੰਸੋਲ, ਫਿਊਲ ਟੈਂਕ ਅਤੇ ਲੰਬੀ ਸੀਟ ਪਲਸਰ 150 ਵਰਗੇ ਹਨ। ਇਥੋਂ ਤਕ ਕਿ ਇਸ ਦੇ ਅਲੌਏ ਵ੍ਹੀਲਜ਼ ਅਤੇ ਟਾਇਰ ਵੀ ਪਲਸਰ 150 ਦੀ ਤਰ੍ਹਾਂ ਹੈ।

ਬਜਾਜ ਆਪਣੀ ਇਹ ਨਵੀਂ ਬਾਈਕ 125 ਸੀਸੀ ਸੈਗਮੈਂਟ ’ਚ ਲਿਆ ਰਹੀ ਹੈ, ਜੋ ਜ਼ਬਰਦਸਤ ਸੈਗਮੈਂਟ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਲਸਰ 125 ਦੀ ਬੁਕਿੰਗ ਕੰਪਨੀ ਦੀ ਡੀਸਲਰਸ਼ਿਪ ’ਤੇ ਸ਼ੁਰੂ ਹੈ। ਬਾਜ਼ਾਰ ’ਚ ਇਹ ਨਵੀਂ ਬਾਈਕ ਹੀਰੋ ਗਲੈਮਰ ਅਤੇ ਹੋਂਡਾ ਸੀਬੀ ਸ਼ਾਈਨ ਐੱਸ.ਪੀ. ਵਰਗੇ ਮੋਟਰਸਾਈਕਲਾਂ ਨੂੰ ਟੱਕਰ ਦੇਵੇਗੀ। ਇਸ ਤੋਂ ਇਲਾਵਾ ਬਜਾਜ ਦੀ ਦੂਜੀ ਬਾਈਕ ਡਿਸਕਵਰ 125 ਨੂੰ ਵੀ ਇਸ ਤੋਂ ਟੱਕਰ ਮਿਲੇਗੀ।

ਦੱਸ ਦੇਈਏ ਕਿ ਪਲਸਰ 125 ਕੋਲੰਬੀਆ ’ਚ ਵਿਕਣ ਵਾਲੀ ਪਲਸਰ ਐੱਨ.ਐੱਸ. 125 ਬਾਈਕ ਨਹੀਂ ਹੈ। ਪਲਸਰ ਐੱਨ.ਐੱਸ. 125 ਦੀ ਕੀਮਤ ਜ਼ਿਆਦਾ ਹੈ ਅਤੇ ਉਸ ਨੂੰ ਭਾਰਤ ’ਚ ਲਾਂਚ ਕੀਤੇ ਜਾਣ ਦੀ ਸੰਭਾਨਵਾ ਨਹੀਂ ਹੈ।

Leave a Reply

Your email address will not be published. Required fields are marked *