ਹਿੱਟਮੈਟ ਰੋਹਿਤ ਸ਼ਰਮਾ ਦੇ ਨਿਸ਼ਾਨੇ ‘ਤੇ ਯੁਵਰਾਜ ਸਿੰਘ ਦਾ ਇਹ ਵੱਡਾ ਰਿਕਾਰਡ

ਸਪੋਰਸਟ ਡੈਸਕ— ਟੀ-20 ਸੀਰੀਜ਼ ‘ਚ 3-0 ਤੋਂ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਕਵੀਂਸ ਪਾਰਕ ਓਵਲ ਮੈਦਾਨ ‘ਤੇ ਹੋਣ ਵਾਲੇ ਵੈਸਟਇੰਡੀਜ਼ ਖਿਲਾਫ ਤੀਜੇ ਤੇ ਆਖਰੀ ਵਨ-ਡੇ ਮੈਚ ਨੂੰ ਜਿੱਤ ਕੇ ਵਨ-ਡੇ ਸੀਰੀਜ਼ ਵੀ ਆਪਣੇ ਨਾਂ ਕਰਣਾ ਚਾਹੇਗੀ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਕੋਲ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ ਤੇ ਅਫਰੀਕੀ ਬੱਲੇਬਾਜ਼ ਹਾਸ਼ਿਮ ਅਮਲਾ ਦਾ ਰਿਕਾਰਡ ਤੋੜਨ ਦਾ ਵੱਡਾ ਮੌਕਾ ਹੋਵੇਗਾ।
ਦਰਅਸਲ, ਜੇਕਰ ਰੋਹਿਤ ਅੱਜ ਤੀਜੇ ਵਨ-ਡੇ ‘ਚ 26 ਦੌੜਾਂ ਬਣਾਉਂਦੇ ਹਨ ਤਾਂ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਲਿਸਟ ‘ਚ ਯੁਵਰਾਜ ਸਿੰਘ ਨੂੰ ਪਿੱਛੇ ਛੱਡ ਕੇ 7 ਨੰਬਰ ‘ਤੇ ਆ ਜਾਣਗੇ। ਵੈਸਟਇੰਡੀਜ਼ ਕ੍ਰਿਕਟਰ ਸ਼ਿਵ ਨਾਰਾਇਣ ਚੰਦਰਪਾਲ (8778) ਨੂੰ ਪਿੱਛੇ ਛੱਡਣ ਲਈ ਉਨ੍ਹਾਂ ਨੂੰ 103 ਦੌੜਾਂ ਹੋਰ ਬਣਾਉਣ ਦੀ ਜ਼ਰੂਰਤ ਹੈ । ਉਥੇ ਹੀ ਰੋਹਿਤ ਸ਼ਰਮਾ ਕੋਲ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਦੇ ਮਾਮਲੇ ‘ਚ ਹਾਸ਼ਿਮ ਅਮਲਾ ਨੂੰ ਪਿੱਛੇ ਛੱਡਣ ਤੇ ਸ਼੍ਰੀਲੰਕਾਂ ਦੇ ਸਾਬਕਾ ਕ੍ਰਿਕਟਰ ਸਨਥ ਜੈਸੂਰੀਆ ਦੇ 28 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰਨ ਦਾ ਮੌਕਾ ਵੀ ਹੋਵੇਗਾ। ਰੋਹਿਤ ਸ਼ਰਮਾ ਤੇ ਅਮਲਾ ਨੇ ਹੁਣ ਤਕ 27-27 ਵਨ-ਡੇ ਸੈਂਕੜੇ ਲਗਾਏ ਹਨ।
ਫਿਲਹਾਲ ਵਨ-ਡੇ ਇੰਟਰਨੈਸ਼ਨਲ ਕ੍ਰਿਕਟ ‘ਚ ਰੋਹਿਤ ਸ਼ਰਮਾ 8676 ਦੌੜਾਂ ਦੇ ਨਾਲ ਭਾਰਤ ਵਲੋਂ 8ਵੇਂ ਨੰਬਰ ‘ਤੇ ਹਨ। ਰੋਹਿਤ ਸ਼ਰਮਾ ਇਸ ਸਮੇਂ ਯੁਵਰਾਜ ਸਿੰਘ ਤੋਂ ਸਿਰਫ ਸਿਰਫ 26 ਦੌੜਾਂ ਪਿੱਛੇ ਹਨ, ਜਿਨ੍ਹਾਂ ਨੇ 304 ਮੈਚਾਂ ‘ਚ 8701 ਦੌੜਾਂ ਬਣਾਈਆਂ ਹਨ । ਵਨ-ਡੇ ਇੰਟਰਨੈਸ਼ਨਲ ਕ੍ਰਿਕਟ ‘ਚ ਭਾਰਤੀ ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਰੋਹਿਤ ਸ਼ਰਮਾ ਸਿਕਸਰ ਕਿੰਗ ਯੁਵਰਾਜ ਸਿੰਘ ਤੋਂ ਪਹਿਲਾਂ ਹੀ ਅੱਗੇ ਨਿਕਲ ਗਏ ਹਨ, ਪਰ ਯੁਵਰਾਜ ਸਿੰਘ ਨੇ ਕੁਝ ਦੌੜਾਂ ਏਸ਼ੀਆ ਇਲੈਵਨ ਲਈ ਵੀ ਬਣਾਈਆਂ ਹਨ।

Leave a Reply

Your email address will not be published. Required fields are marked *