ਸੰਨੀ ਲਿਓਨ ਦਾ ਕਮਾਲ: ਮੋਦੀ, ਸਲਮਾਨ ਤੇ ਸ਼ਾਹਰੁਖ ਨੂੰ ਧੋਬੀ ਪਟਕਾ

ਨਵੀਂ ਦਿੱਲੀ: ਫਿਲਮੀ ਅਦਾਕਾਰਾ ਸੰਨੀ ਲਿਓਨ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ ਹੈ। ਅਗਸਤ 2019 ਤਕ ਹੋਏ ਗੂਗਲ ਦੇ ਸਰਚ ਸਰਵੇਖਣ ਵਿੱਚ ਸੰਨੀ ਲਿਓਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਨ੍ਹਾਂ ਸਾਰਿਆਂ ਦੇ ਮੁਕਾਬਲੇ ਸਨੀ ਲਿਓਨੀ ਗੂਗਲ ਸਰਚ ਵਿੱਚ ਸਭ ਤੋਂ ਅੱਗੇ ਹੈ।

ਗੂਗਲ ਟ੍ਰੈਂਡ ਐਨਾਲਿਟਿਕਸ ਮੁਤਾਬਕ ਸੰਨੀ ਲਿਓਨ ਤੇ ਉਸ ਦੀਆਂ ਵੀਡੀਓਜ਼ ਨੂੰ ਸਭ ਤੋਂ ਜ਼ਿਆਦਾ ਗੂਗਲ ਸਰਚ ਕੀਤਾ ਗਿਆ ਹੈ। ਉਸ ਨੂੰ ਮਨੀਪੁਰ ਤੇ ਅਸਾਮ ਵਿੱਚ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਇਸ ਬਾਰੇ ਸਨੀ ਲਿਓਨੀ ਨੇ ਕਿਹਾ, ‘ਮੈਂ ਆਪਣੇ ਪ੍ਰਸ਼ੰਸਕਾਂ ਦਾ ਲਗਾਤਾਰ ਧੰਨਵਾਦ ਕਰਦੀ ਹਾਂ ਜੋ ਹਮੇਸ਼ਾ ਮੇਰੇ ਪਿੱਛੇ ਖੜ੍ਹੇ ਹਨ ਤੇ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ।

ਦੱਸ ਦੇਈਏ ਪਿਛਲੇ ਸਾਲ ਵੀ ਸੰਨੀ ਲਿਓਨ ਭਾਰਤ ਦੀ ਸਭ ਤੋਂ ਵੱਧ ਗੂਗਲ ਕੀਤੀ ਗਈ ਸੀ। ਗੂਗਲ ਸਰਚ ਵਿੱਚ ਉਸ ਦਾ ਪਹਿਲਾ ਨੰਬਰ ਸੀ। ਸੰਨੀ ਲਿਓਨ ਪਹਿਲਾਂ ਐਡਲਟ ਫਿਲਮਾਂ ਵਿੱਚ ਕੰਮ ਕਰਦੀ ਸੀ ਤੇ ਬਾਅਦ ਵਿੱਚ ਭਾਰਤੀ ਫਿਲਮ ਇੰਡਸਟਰੀ ਵਿੱਚ ਆਈ। ਉਸ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਤੋਂ ਟੀਵੀ ਜ਼ਰੀਏ ਬਾਲੀਵੁੱਡ ਦਾ ਰਾਹ ਬਣਾਇਆ।

ਸੰਨੀ ਲਿਓਨ ਨੇ ਹਾਲ ਹੀ ਵਿੱਚ ਦੋ ਬੱਚਿਆਂ ਨੂੰ ਗੋਦ ਲਿਆ ਹੈ। ਇਸ ਤੋਂ ਇਲਾਵਾ ਉਸ ਦੀ ਜ਼ਿੰਦਗੀ ‘ਤੇ ਅਧਾਰਿਤ ਇੱਕ ਬਾਇਓਪਿਕ ਵੀ ਜਾਰੀ ਕੀਤੀ ਗਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ

Leave a Reply

Your email address will not be published. Required fields are marked *