ਵਿਦੇਸ਼ ‘ਚ ਗਗਨ ਕੋਕਰੀ ਨੂੰ ਕੀਤਾ ਗਿਆ ਸਨਮਾਨਿਤ

ਜਲੰਧਰ  : ਵੱਖ-ਵੱਖ ਗੀਤਾਂ ਨਾਲ ਚਰਚਾ ‘ਚ ਆਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਗਗਨ ਕੋਕਰੀ ਨੂੰ ਵਿਦੇਸ਼ ‘ਚ ਵਿਧਾਇਕ ਵੱਲੋਂ   ਸਨਮਾਨਤਿ ਕੀਤਾ ਗਿਆ ਹੈ, ਜਿਸ ਦੀ ਇਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਗਗਨ ਕੋਕਰੀ ਨੇ ਕੈਪਸ਼ਨ ‘ਚ ਲਿਖਿਆ, ”Feel proud to receive CITATION from legislator @joshlafazan in NEW YORK ❤️ M so thankful for amount of love u all gave in NEW YORK 🇺🇸 Off to CALIFORNIA tomorrow”।

ਦੱਸ ਦਈਏ ਕਿ ਗਗਨ ਕੋਕਰੀ ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਗਗਨ ਕੋਕਰੀ ਫਿਲਮਾਂ ‘ਚ ਵੀ ਕਿਸਮਤ ਅਜ਼ਮਾ ਚੁੱਕੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਪੰਜਾਬੀ ਫਿਲਮ ‘ਯਾਰਾ ਵੇ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ ‘ਚ ਉਨ੍ਹਾਂ ਨਾਲ ਮੋਨਿਕਾ ਗਿੱਲ ਮੁੱਖ ਭੂਮਿਕਾ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਗਗਨ ਕੋਕਰੀ ਹੋਰ ਵੀ ਕਈ ਫਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ਅਤੇ ਕਈ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਹਨ। ਗਗਨ ਕੋਕਰੀ ਅੱਜ ਇਕ ਕਾਮਯਾਬ ਗਾਇਕ ਅਤੇ ਅਦਾਕਾਰ ਵੱਜੋਂ ਜਾਣੇ ਜਾਂਦੇ ਹਨ ਪਰ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਹੈ, ਜਿਸ ਦੀ ਬਦੌਲਤ ਉਹ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਹੇ ਹਨ।

Leave a Reply

Your email address will not be published. Required fields are marked *