ਲਗਾਤਾਰ ਦੂਜੇ ਦਿਨ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਰੋਜ਼ ਹੋਣ ਵਾਲੇ ਬਦਲਾਅ ‘ਚ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਥਿਰ ਹੈ। ਤੇਲ ਦੇ ਭਾਅ ‘ਚ ਅੱਜ ਲਗਾਤਾਰ ਦੂਜੇ ਦਿਨ ਕਿਸੇ ਵੀ ਮੈਟਰੋ ਸ਼ਹਿਰ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਕੱਲ ਦੇ ਭਾਅ ਨਾਲ ਹੀ ਪੈਟਰੋਲ ਅਤੇ ਡੀਜ਼ਲ ਵਿਕ ਰਿਹਾ ਹੈ। ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ‘ਚ ਕਿਸ ਕੀਮਤ ‘ਤੇ ਵਿਕ ਰਿਹਾ ਹੈ ਪੈਟਰੋਲ-ਡੀਜ਼ਲ।
ਬੁੱਧਵਾਰ ਭਾਵ ਅੱਜ 14 ਅਗਸਤ ਨੂੰ ਦਿੱਲੀ ‘ਚ ਪੈਟਰੋਲ ਦੀ ਕੀਮਤ ‘ਚ ਲਗਾਤਾਰ ਦੂਜੇ ਦਿਨ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਦੀ ਕੀਮਤ 71.99 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਡੀਜ਼ਲ ਦੀ ਕੀਮਤ ਅੱਜ ਵੀ 65.43 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ ‘ਚ ਵੀ ਲਗਾਤਾਰ ਦੋ ਦਿਨ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਆਇਆ ਹੈ। ਅੱਜ ਪੈਟਰੋਲ ਦੀ ਕੀਮਤ 77.65 ਰੁਪਏ ਪ੍ਰਤੀ ਲੀਟਰ ਹੈ, ਜਦੋਂਕਿ ਡੀਜ਼ਲ 68.60 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ। ਭਾਵ ਕੱਲ ਦੇ ਭਾਅ ਨਾਲ ਹੀ ਪੈਟਰੋਲ ਅਤੇ ਡੀਜ਼ਲ ਵਿਕ ਰਿਹਾ ਹੈ।
ਅਜਿਹੇ ‘ਚ ਕੋਲਕਾਤਾ ‘ਚ ਵੀ ਤੇਲਾਂ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਦੀ ਕੀਮਤ ਅੱਜ 74.69 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀ ਕੀਮਤ 67.81 ਰੁਪਏ ਪ੍ਰਤੀ ਲੀਟਰ ਹੈ। ਇਥੇ ਵੀ ਪੈਟਰੋਲ-ਡੀਜ਼ਲ ਦੀ ਕੀਮਤ ਸਥਿਰ ਹੈ।
ਉੱਧਰ ਚੇਨਈ ‘ਚ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਲਗਾਤਾਰ ਦੂਜੇ ਦਿਨ ਵੀ ਸਥਿਰ ਹੈ। ਪੈਟਰੋਲ ਦੀ ਕੀਮਤ 74.78 ਰੁਪਏ ਪ੍ਰਤੀ ਲੀਟਰ, ਜਦੋਂਕਿ ਡੀਜ਼ਲ ਦੀ ਕੀਮਤ 69.13 ਰੁਪਏ ਪ੍ਰਤੀ ਲੀਟਰ ਹੈ।

Leave a Reply

Your email address will not be published. Required fields are marked *