ਸੁਖਬੀਰ ‘ਜਲਾਲਾਬਾਦ’, ਮਜੀਠੀਆ ‘ਦਾਖਾ’ ‘ਚੋਂ ਗਰਜਣਗੇ!

ਲੁਧਿਆਣਾ (ਮੁੱਲਾਂਪੁਰੀ) : ਲੁਧਿਆਣਾ ਜ਼ਿਲੇ ਦੇ ਜਨਰਲ ਵਿਧਾਨ ਸਭਾ ਹਲਕਾ ਦਾਖਾ ਜ਼ਿਮਨੀ ਚੋਣ ਹੋਣ ਦਾ ਹੁਣ ਰਾਹ ਬਿਲਕੁਲ ਪੱਧਰਾ ਹੋ ਗਿਆ। ਇਹ ਚੋਣ ਹਰਿਆਣਾ ਰਾਜ ਵਿਧਾਨ ਸਭਾ ਚੋਣਾਂ ਦੇ ਨਾਲ ਅਕਤੂਬਰ ਦੇ ਮਹੀਨੇ ਹੋਣੀ ਸੰਭਵ ਹੈ। ਪੰਜਾਬ ‘ਚ ਤਿੰਨ ਹਲਕਿਆਂ ‘ਚ ਹੋਣ ਵਾਲੀਆਂ ਚੋਣਾਂ ‘ਚ ਜਲਾਲਾਬਾਦ ਤੇ ਫਗਵਾੜਾ, ਰਾਖਵਾਂ ਹਲਕਾ ਦੀ ਚੋਣ ਹੋਵੇਗੀ। ਸੂਤਰਾਂ ਨੇ ਇਸ਼ਾਰਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਹਿੱਸੇ ਆਉਂਦੀਆਂ ਦੋ ਸੀਟਾਂ ਜਲਾਲਾਬਾਦ ਅਤੇ ਦਾਖੇ ਲਈ ਜ਼ਿੰਦਗੀ-ਮੌਤ ਦਾ ਸਵਾਲ ਬਣਾ ਕੇ ਲੜੇਗੀ।

ਸੂਤਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਸੀਟ ਜਲਾਲਾਬਾਤ, ਆਪਣੀ ਪਾਰਟੀ ਅਕਾਲੀ ਦਲ ਦੇ ਖਾਤੇ ਰੱਖਣ ਲਈ ਪੂਰੀ ਕਮਾਂਡ ਆਪ ਸੰਭਾਲਣਗੇ। ਜਦੋਂ ਹਲਕਾ ਦਾਖੇ ਲਈ ਜਿੱਥੋਂ ਮਨਪ੍ਰੀਤ ਸਿੰਘ ਇਯਾਲੀ ਨੇ ਚੋਣ ਲੜਨੀ ਹੈ, ਉੱਥੋਂ ਦੀ ਕਮਾਂਡ ਨੌਜਵਾਨ ਦਿਲਾਂ ਦੇ ਆਗੂ ਬਿਕਰਮ ਸਿੰਘ ਮਜੀਠੀਆ ਆਪ ਹੱਥ ਲੈਣਗੇ। ਜੋ ਨੌਜਵਾਨਾਂ ਦੀਆਂ ਇਸ ਹਲਕੇ ‘ਚ ਟੀਮਾਂ ਨੂੰ ਉਤਾਰ ਸਕਦੇ ਹਨ। ਬਾਕੀ ਇਸ ਹਲਕੇ ‘ਚ ਕਾਂਗਰਸੀ ਉਮੀਦਵਾਰ ਜਿਨ੍ਹਾਂ ਦੇ ਟਿਕਟ ਲਈ ਨਾਮ ਚੱਲ ਰਹੇ ਹਨ- ਸ. ਭੈਣੀ, ਸ. ਮੋਹੀ, ਸ. ਆਲੀਵਾਲ, ਸੋਨੀ ਗਾਲਿਬ ਆਦਿ ਭਾਵੇਂ ਪੂਰੀ ਕਮਾਂਡ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੱਥ ਹੋਵੇਗੀ ਪਰ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਇਸ ਹਲਕੇ ‘ਚ ਆਪਣੀਆਂ ਟੀਮਾਂ ਨਾਲ ਬਾਜ ਦੀ ਅੱਖ ਰੱਖਣਗੇ। ਇਸੇ ਹਲਕੇ ‘ਚ ਲਿਪ ਵਲੋਂ ਬੈਂਸ ਭਰਾ ਆਪਣਾ ਉਮੀਦਵਾਰ ਉਤਾਰਨਗੇ ਅਤੇ ਸਾਰੀ ਕਮਾਂਡ ਦੋਹਾਂ ਬੈਂਸਾਂ ਦੇ ਹੱਥ ਹੋਵੇਗੀ। ‘ਆਪ’ ਵਾਲੇ ਕੀ ਕਰਨਗੇ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਹਲਕੇ ‘ਚੋਂ ‘ਆਪ’ ਦਾ ਜਿੱਤਿਆ ਹੋਇਆ ਵਿਧਾਇਕ ਫੂਲਕਾ ਬੇਅਦਬੀ ਮਾਮਲੇ ‘ਤੇ ਅਸਤੀਫਾ ਦੇ ਚੁੱਕਾ ਹੈ।

Leave a Reply

Your email address will not be published. Required fields are marked *