ਮੁੰਬਈ ‘ਚ ਭਾਰੀ ਬਾਰਸ਼ ਕਾਰਨ ਕਈ ਟਰੇਨਾਂ ਰੱਦ

ਮੁੰਬਈ— ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬਾਰਸ਼, ਹੜ੍ਹ ਅਤੇ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ‘ਚ ਮਰਨ ਵਾਲਿਆਂ ਦੀ ਗਿਣਤੀ 225 ਹੋ ਗਈ ਹੈ, ਜਦੋਂ ਕਿ 109 ਹੋਰ ਲਾਪਤਾ ਹਨ। ਉੱਥੇ ਹੀ ਮੁੰਬਈ ‘ਚ ਭਾਰੀ ਬਾਰਸ਼, ਪਾਣੀ ਭਰਨ ਅਤੇ ਜ਼ਮੀਨ ਖਿੱਸਕਣ ਕਾਰਨ ਸੈਂਟਰਲ ਰੇਲਵੇ ਦੇ ਮੁੰਬਈ ਅਤੇ ਪੁਣੇ ਡਿਵੀਜ਼ਨਾਂ ‘ਚ ਕਈ ਟਰੇਨਾਂ ਨੂੰ ਅੱਜ ਯਾਨੀ ਬੁੱਧਵਾਰ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦੋਂ ਕਿ ਕੁਝ ਟਰੇਨਾਂ ਦੇ ਰੂਟਾਂ ‘ਚ ਤਬਦੀਲੀ ਕੀਤੀ ਗਈ ਹੈ। ਕਈ ਰਾਜਾਂ ‘ਚ ਹੜ੍ਹ ਦੀ ਸਥਿਤੀ ‘ਚ ਹਾਲਾਂਕਿ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਫੌਜ ਵੱਖ-ਵੱਖ ਏਜੰਸੀਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਰਾਹਤ-ਬਚਾਅ ਕੰਮਾਂ ‘ਚ ਜੁਟੀ ਹੋਈ ਹੈ।

ਬਾਰਸ਼, ਹੜ੍ਹ, ਜ਼ਮੀਨ ਖਿੱਸਕਣ ਕਾਰਨ ਹੋਰ ਰਾਜਾਂ ‘ਚ ਵੀ ਕਈ ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ‘ਚ ਜ਼ਿਆਦਾਤਰ ਲੋਕਾਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਗਿਆ ਹੈ। ਫੌਜ ਸਮੇਤ ਵੱਖ-ਵੱਖ ਸੁਰੱਖਿਆ ਅਤੇ ਬਚਾਅ ਏਜੰਸੀਆਂ ਰਾਹਤ ਅਤੇ ਬਚਾਅ ਕੰਮ ‘ਚ ਜੁਟੀਆਂ ਹੋਈਆਂ ਹਨ। ਕੇਰਲ ਅਤੇ ਕਰਨਾਟਕ ਦੇ ਕੁਝ ਹਿੱਸਿਆਂ ‘ਚ ਹੜ੍ਹ ਅਤੇ ਜ਼ਮੀਨ ਖਿੱਸਕਣ ਕਾਰਨ ਸਭ ਤੋਂ ਵਧ ਨੁਕਸਾਨ ਹੋਇਆ ਹੈ। ਕੇਰਲ ‘ਚ ਹੁਣ ਤੱਕ 2, ਕਰਨਾਟਕ ‘ਚ 50, ਗੁਜਰਾਤ ‘ਚ 35, ਮਹਾਰਾਸ਼ਟਰ ‘ਚ 30, ਉਤਰਾਖੰਡ ‘ਚ 8 ਅਤੇ ਹਿਮਾਚਲ ਪ੍ਰਦੇਸ਼ ‘ਚ 2 ਲੋਕਾਂ ਦੀ ਮੌਤ ਹੋ ਚੁਕੀ ਹੈ।

ਇਸ ਤੋਂ ਇਲਾਵਾ ਪੱਛਮੀ ਬੰਗਾਲ ‘ਚ ਭਾਰੀ ਬਾਰਸ਼ ਦਰਮਿਆਨ ਬਿਜਲੀ ਡਿੱਗਣ ਨਾਲ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਕੇਰਲ ਅਤੇ ਕਰਨਾਟਕ ‘ਚ ਭਾਰੀ ਬਾਰਸ਼ ਅਤੇ ਹੜ੍ਹ ਕਾਰਨ ਹੋਈਆਂ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ਦੇ ਬਾਅਦ ਤੋਂ 109 ਲੋਕ ਲਾਪਤਾ ਹਨ। ਕੇਰਲ ‘ਚ ਜਿੱਥੇ 59 ਲੋਕਾਂ ਦੇ ਮਲਬੇ ‘ਚ ਦਬੇ ਹੋਣ ਦਾ ਖਦਸ਼ਾ ਹੈ, ਜਦੋਂ ਕਿ ਕਰਨਾਟਕ ‘ਚ 50 ਲੋਕ ਲਾਪਤਾ ਹਨ।

Leave a Reply

Your email address will not be published. Required fields are marked *