ਮਜੀਠੀਆ ਦਾ ਫੂਲਕਾ ਨੂੰ ਚੈਲੰਜ, ਸਾਥ ਦੇਣ ਲਈ ਰੱਖੀ ਇਹ ਸ਼ਰਤ

ਲੁਧਿਆਣਾ (ਨਰਿੰਦਰ ਮਹਿੰਦਰੂ) : ਬੇਅਦਬੀ ਮਾਮਲਿਆਂ ‘ਤੇ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਅਤੇ ਵਿਧਾਇਕ ਐਡਵੋਕੇਟ ਪਦਮਸ਼੍ਰੀ ਐੱਚ. ਐੱਸ. ਫੂਲਕਾ ਵਲੋਂ ਅਕਾਲੀ ਦਲ ‘ਤੇ ਲਗਾਏ ਦੋਸ਼ਾਂ ‘ਤੇ ਪ੍ਰਤੀਕਰਮ ਆਇਆ ਹੈ। ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਐਡਵੋਕੇਟ ਫੂਲਕਾ ਨੂੰ ਚੈਲੰਜ ਕੀਤਾ ਹੈ ਕਿ ਜੇਕਰ ਉਹ ਬੇਅਦਬੀ ਮਾਮਲਿਆਂ ‘ਚ ਸਾਬਕਾ ਸਰਕਾਰ ਦੀ ਕੋਈ ਭੂਮਿਕਾ ਸਾਬਤ ਕਰ ਦੇਣਗੇ ਤਾਂ ਉਹ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਉਨ੍ਹਾਂ ਦੇ ਨਾਲ ਸੰਘਰਸ਼ ‘ਚ ਸ਼ਾਮਲ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਬੇਅਦਬੀ ਮਾਮਲਿਆਂ ‘ਤੇ ਐੱਚ. ਐੱਸ. ਫੂਲਕਾ ਵਲੋਂ ਪੰਜਾਬ ਦੇ ਵਿਧਾਇਕਾਂ ਨੂੰ ਸਾਥ ਦੇਣ ਦੀ ਕੀਤੀ ਅਪੀਲ ਅਤੇ ਉਨ੍ਹਾਂ ਦੇ ਅਸਤੀਫੇ ਨੂੰ ਮਹਿਜ਼ ਸਿਆਸੀ ਡਰਾਮਾ ਦੱਸਿਆ ਹੈ।

ਸੰਜੇ ਸਿੰਘ ਕੀਤੇ ਮਾਣਹਾਨੀ ਦੇ ਮਾਮਲੇ ਵਿਚ ਲੁਧਿਆਣਾ ਅਦਾਲਤ ਪਹੁੰਚੇ ਮਜੀਠੀਆ ਨੇ ਕਿਹਾ ਕਿ ਉਹ ਖੁਦ ਹੀ ਅਦਾਲਤ ‘ਚ ਪੇਸ਼ ਨਹੀਂ ਹੁੰਦੇ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ (ਕੇਜਰੀਵਾਲ) ਪਹਿਲਾਂ ਹੀ ਮੁਆਫੀ ਮੰਗ ਚੁੱਕਾ ਹੈ। ਉਧਰ ਨਵਜੋਤ ਸਿੱਧੂ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ‘ਤੇ ਟਿੱਪਣੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਹੁਣ ਸਿੱਧੂ ਲੱਭਿਆਂ ਵੀ ਨਹੀਂ ਲੱਭਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਰਵਿਦਾਸ ਮੰਦਰ ਢਾਹੁਣ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਿਲਿਆ ਸੀ ਅਤੇ ਅਕਾਲੀ ਦਲ ਰਵਿਦਾਸ ਭਾਈਚਾਰੇ ਦੇ ਨਾਲ ਹੈ।

Leave a Reply

Your email address will not be published. Required fields are marked *