ਫਰੀਦਾਬਾਦ ‘ਚ ਡੀ.ਸੀ.ਪੀ. ਵਿਕਰਮ ਕਪੂਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਫਰੀਦਾਬਾਦ— ਫਰੀਦਾਬਾਦ ‘ਚ ਐੱਨ.ਆਈ.ਟੀ. ਜੋਨ ਦੇ ਪੁਲਸ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਵਿਕਰਮ ਕਪੂਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਸਵੇਰੇ 6 ਵਜੇ ਵਿਕਰਮ ਕਪੂਰ ਨੇ ਆਪਣੇ ਸਰਕਾਰੀ ਘਰ ‘ਤੇ ਖੁਦ ਨੂੰ ਗੋਲੀ ਮਾਰ ਖੁਦਕੁਸ਼ੀ ਕਰ ਲਈ। ਹਾਲੇ ਤੱਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਫਿਲਹਾਲ ਮ੍ਰਿਤ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸੇ ਵਾਲੀ ਜਗ੍ਹਾ ਦੀ ਫੋਰੈਂਸਿਕ ਜਾਂਚ ਹੋ ਰਹੀ ਹੈ। ਪਿਛਲੇ 2 ਸਾਲਾਂ ਤੋਂ ਉਹ ਫਰੀਦਾਬਾਦ ‘ਚ ਤਾਇਨਾਤ ਸਨ ਅਤੇ ਇਕ ਸਾਲ ਬਾਅਦ ਹੀ ਉਨ੍ਹਾਂ ਦਾ ਰਿਟਾਇਰਮੈਂਟ ਸੀ। ਜਿਸ ਸਮੇਂ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰੀ, ਉਸ ਸਮੇਂ ਉਨ੍ਹਾਂ ਦੀ ਪਤਨੀ ਬਾਥਰੂਮ ‘ਚ ਸੀ। ਆਵਾਜ਼ ਸੁਣ ਕੇ ਬਾਹਰ ਆਈ ਅਤੇ ਪਤੀ ਨੂੰ ਡਰਾਇੰਗ ਰੂਮ ‘ਚ ਖੂਨ ਨਾਲ ਲੱਥਪੱਥ ਦੇਖ ਹੈਰਾਨ ਰਹਿ ਗਈ। ਪਤੀ ਨੂੰ ਇਸ ਹਾਲਤ ‘ਚ ਦੇਖਣ ਤੋਂ ਬਾਅਦ ਪਤਨੀ ਨੇ ਬੇਟੇ ਅਰਜੁਨ ਨੂੰ ਜਗਾਇਆ। ਡੀ.ਸੀ.ਪੀ. ਨੇ ਇਕ ਸਾਲ ਬਾਅਦ ਰਿਟਾਇਰ ਹੋ ਜਾਣਾ ਸੀ। ਘਰ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਹਾਲੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨਾ ਹੀ ਕੋਈ ਸੁਸਾਈਡ ਨੋਟ ਮਿਲਿਆ ਹੈ।
ਪੁਲਸ ਵਲੋਂ ਖੁਦਕੁਸ਼ੀ ਦੇ ਕਈ ਕੇਸ ਆਏ ਹਨ ਸਾਹਮਣੇ 
ਵਿਕਰਮ ਕਪੂਰ ਮੂਲ ਰੂਪ ਨਾਲ ਅੰਬਾਲਾ ਦੇ ਰਹਿਣ ਵਾਲੇ ਸਨ ਅਤੇ ਹਰਿਆਣਾ ਪੁਲਸ ‘ਚ ਇੰਸਪੈਕਟਰ ਦੇ ਅਹੁਦੇ ‘ਤੇ ਭਰਤੀ ਹੋਏ ਸਨ। ਪ੍ਰਮੋਸ਼ਨ ਪਾ ਕੇ ਉਹ ਆਈ.ਪੀ.ਐੱਸ. ਬਣ ਚੁਕੇ ਸਨ ਅਤੇ ਪਿਛਲੇ 2 ਸਾਲਾਂ ਤੋਂ ਫਰੀਦਾਬਾਦ ‘ਚ ਤਾਇਨਾਤ ਸਨ। ਪੁਲਸ ਅਧਿਕਾਰੀਆਂ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪਿਛਲੇ ਕੁਝ ਸਾਲਾਂ ‘ਚ ਖੁਦਕੁਸ਼ੀ ਦੇ ਕਈ ਕੇਸ ਸਾਹਮਣੇ ਆਏ ਹਨ। ਪਿਛਲੇ ਸਾਲ 5 ਸਤੰਬਰ ਨੂੰ ਕਾਨਪੁਰ ਤੋਂ ਐੱਸ.ਐੱਸ.ਪੀ. ਸੁਰੇਂਦਰ ਕੁਮਾਰ ਨੇ ਵੀ ਘਰੇਲੂ ਵਿਵਾਦ ਤੋਂ ਬਾਅਦ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ ਸੀ। ਪੁਲਸ ਫਿਲਹਾਲ ਡੀ.ਸੀ.ਪੀ. ਦੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *