ਥਰੂਰ ਖਿਲਾਫ ਗ੍ਰਿਫਤਾਰੀ ਵਾਰੰੰਟ ਜਾਰੀ

ਕੋਲਕਾਤਾ — ਇਥੋਂ ਦੀ ਇਕ ਅਦਾਲਤ ਨੇ ‘ਹਿੰਦੂ ਪਾਕਿਸਤਾਨ’ ਵਾਲੇ ਕਥਿਤ ਬਿਆਨ ਨੂੰ ਲੈ ਕੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਖਿਲਾਫ ਮੰਗਲਵਾਰ ਨੂੰ ਗ੍ਰਿਫਤਾਰੀ ਵਾਰੰੰਟ ਜਾਰੀ ਕੀਤਾ। ਥਰੂਰ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਭਾਜਪਾ ਫਿਰ ਤੋਂ ਸੰਵਿਧਾਨ ਲਿਖੇਗੀ ਤੇ ਇਕ ‘ਹਿੰਦੂ ਪਾਕਿਸਤਾਨ’ ਦੇ ਨਿਰਮਾਣ ਦਾ ਰਾਹ ਪੱਧਰਾ ਕਰੇਗੀ। ਥਰੂਰ ਦੇ ਇਸ ਕਥਿਤ ਬਿਆਨ ਨਾਲ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਭਗਵਾ ਪਾਰਟੀ ਨੇ ਮੰਗ ਕੀਤੀ ਸੀ ਕਿ ਥਰੂਰ ਇਸ ਬਿਆਨ ਲਈ ਮੁਆਫੀ ਮੰਗੇ। ਇਸ ਮਾਮਲੇ ਵਿਚ ਅਗਲੀ ਸੁਣਵਾਈ 24 ਸਤੰਬਰ  ਨੂੰ ਹੋਵੇਗੀ।

Leave a Reply

Your email address will not be published. Required fields are marked *