20 ਦਿਨਾਂ ਦਾ ਬੈਟਰੀ ਬੈਕਅਪ ਦੇਵੇਗੀ Xiaomi ਦੀ ਨਵੀਂ ਸਮਾਰਟਵਾਚ

ਗੈਜੇਟ ਡੈਸਕ– ਸ਼ਾਓਮੀ ਦੇ ਵੇਅਰੇਬਲ ਬ੍ਰਾਂਡ Huami ਨੇ 20 ਦਿਨਾਂ ਦਾ ਬੈਟਰੀ ਬੈਕਅਪ ਦੇਣ ਵਾਲੀ ਨਵੀਂ ਸਮਾਰਟਵਾਚ ਲਾਂਚ ਕੀਤੀ ਹੈ। Amazfit Verge Lite ਸਮਾਰਟਵਾਚ ’ਚ ਅਮੋਲੇਡ ਡਿਸਪਲੇਅ ਅਤੇ 7 ਸਪੋਰਟਸ ਮੋਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ 24 ਘੰਟੇ ਕੰਮ ਕਨ ਵਾਲਾ ਹਾਰਟ ਰੇਟ ਮਾਨੀਟਰ, ਨੋਟੀਫਿਕੇਸ਼ਨ ਅਲਰਟ ਅਤੇ ਸਪੀਲ ਟ੍ਰੈਕਿੰਗ ਵਰਗੇ ਫੀਚਰਜ਼ ਸ਼ਾਮਲ ਹਨ।

ਕੀਮਤ
Amazfit Verge Lite ਸਮਾਰਟਵਾਚ ਦੀ ਭਾਰਤ ’ਚ ਕੀਮਤ 6,999 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

ਫੀਚਰਜ਼
ਡਿਸਪਲੇਅ    – 1.3 ਇੰਚ ਦੀ ਰਾਊਂਡ ਸ਼ੇਪ ਅਮੋਲੇਡ
ਸਕਰੀਨ ਰੈਜ਼ੋਲਿਊਸ਼ਨ    – 360×360 ਪਿਕਸਲ
ਸਕਰੀਨ ਪ੍ਰੋਟੈਕਸ਼ਨ    – ਕਾਰਨਿੰਗ ਗੋਰਿਲਾ ਗਲਾਸ 3, ਐਂਟੀ- ਫਿੰਗਰਪ੍ਰਿੰਟ ਕੋਟਿੰਗ
ਸੈਂਸਰਜ਼    – ਹਾਰਟ ਰੇਟ ਸੈਂਸਰ, 3 ਮਲਟੀ-ਐਕਸਿਸ ਐਸਕੇਲੇਟਰ ਸੈਂਸਰ ਅਤੇ ਐਂਬੀਅੰਟਲਾਈਟ ਸੈਂਸਰ
ਕੁਨੈਕਟੀਵਿਟੀ    – ਜੀ.ਪੀ.ਐੱਸ.+ ਗਲੋਨਾਸ, ਬਲੂਟੁੱਥ ਵੀ5
ਬੈਟਰੀ    – 390mAh ਲੀ-ਪਾਲੀਮਰ
ਬੈਟਰੀ ਬੈਕਅਪ    – 20 ਘੰਟੇ
ਚਾਰਜਿੰਗ ਟਾਈਮ    – 2.58 ਘੰਟੇ ’ਚ ਫੁਲ ਚਾਰਜ
ਖਾਸ ਫੀਚਰ    – IP68 ਅਤੇ ਡਸਟ ਰੈਜਿਸਟੈਂਟ

Leave a Reply

Your email address will not be published. Required fields are marked *