‘ਡੈਡੀ ਕੂਲ ਮੁੰਡੇ ਫੂਲ 2’ ਦੀ ਸ਼ੂਟਿੰਗ ਸ਼ੁਰੂ, ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਇਹ ਸਿਤਾਰੇ

 ਪੰਜਾਬੀ ਫਿਲਮ ਇੰਡਸਟਰੀ ‘ਚ ਇਨ੍ਹੀਂ ਦਿਨੀਂ ਫਿਲਮਾਂ ਦੇ ਸੀਕਵਲ ਦਾ ਟਰੈਂਡ ਚੱਲ ਰਿਹਾ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ‘ਨਿੱਕਾ ਜ਼ੈਲਦਾਰ’, ‘ਜੱਟ ਐਂਡ ਜੂਲੀਅਟ’, ‘ਸਰਦਾਰ ਜੀ’, ‘ਕੈਰੀ ਆਨ ਜੱਟਾ’ ਤੇ ‘ਅਰਦਾਸ’ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦੇ ਸੀਕਵਲ ਬਣ ਚੁੱਕੇ ਹਨ। ਇਸੇ ਹੀ ਲਿਸਟ ‘ਚ ਇਕ ਹੋਰ ਫਿਲਮ ਦਾ ਜੁੜ ਚੱਕਾ ਹੈ। ਜੀ ਹਾ, ਹਾਲ ਹੀ ‘ਚ ਡਾਇਰੈਕਟਰ ਸਿਮਰਜੀਤ ਸਿੰਘ ਨੇ ‘ਡੈਡੀ ਕੂਲ ਮੁੰਡੇ ਫੂਲ 2’ ਦੇ ਆਗਾਜ਼ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਫਿਲਮ ਦੇ ਆਗਾਜ਼ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਜਸਵਿੰਦਰ ਭੱਲਾ ‘ਡੈਡੀ ਕੂਲ ਮੁੰਡੇ ਫੂਲ 2’ ਫਿਲਮ ਦੀ ਟੀਮ ਨਾਲ ਨਜ਼ਰ ਆ ਰਹੇ ਹਨ ਪਰ ਇਸ ਵਾਰ ਇਸ ਫਿਲਮ ‘ਚ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਦੀ ਜਗ੍ਹਾ ਨਵੇਂ ਚਿਹਰੇ ਨਜ਼ਰ ਆਉਣਗੇ।

Punjabi Bollywood Tadka
ਦੱਸ ਦਈਏ ਕਿ ‘ਡੈਡੀ ਕੂਲ ਮੁੰਡੇ ਫੂਲ 2’ ਫਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਤੇ ਜੱਸੀ ਗਿੱਲ ਨਜ਼ਰ ਆਉਣਗੇ। ਜਦੋਂਕਿ ਫਿਲਮ ‘ਚ ਫੀਮੇਲ ਅਦਾਕਾਰ ਤਾਨਿਆ ਤੇ ਆਰੁਸ਼ੀ ਸ਼ਰਮਾ ਨਜ਼ਰ ਆਉਣਗੀਆਂ। ਇਸ ਫਿਲਮ ‘ਚ ਇਕ ਵਾਰ ਫਿਰ ਜਸਵਿੰਦਰ ਭੱਲਾ ਆਪਣੇ ਹਾਸਿਆਂ ਦੇ ਰੰਗ ‘ਚ ਦਰਸ਼ਕਾਂ ਨੂੰ ਰੰਗਣਗੇ।

ਦੱਸਣਯੋਗ ਹੈ ਕਿ ਸਾਲ 2013 ‘ਚ ਆਈ ‘ਡੈਡੀ ਕੂਲ ਮੁੰਡੇ ਫੂਲ 2’ ਫਿਲਮ ਨੂੰ ਡਾਇਰੈਕਟਰ ਸਿਮਰਜੀਤ ਸਿੰਘ ਵੱਲੋਂ ਹੀ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਦੇ ਸਕ੍ਰੀਨ ਪਲੇਅ ਤੇ ਡਾਇਲਾਗ ਸੁਰਿੰਦਰ ਵਲੋਂ ਲਿਖੇ ਗਏ ਹਨ। ਇਸ ਫਿਲਮ ਸਪੀਡ ਰਿਕਾਰਡਜ਼ ਤੇ ਕੋਲੈਕਟੀਵ ਮੀਡੀਆ ਵੈਂਚਰਸ ਦੀ ਪੇਸ਼ਕਸ਼ ਹੈ। ਇਸ ਫਿਲਮ ‘ਚ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਹੋਰ ਨਾਮੀ ਕਲਾਕਾਰ ਵੀ ਨਜ਼ਰ ਆਉਣਗੇ।

 

Leave a Reply

Your email address will not be published. Required fields are marked *