ਐਂਡਰਾਇਡ ਅਲਰਟ: ਵਾਇਰਸ ਨਾਲ ਪ੍ਰਭਾਵਿਤ ਹੋ ਸਕਦੇ ਹਨ ਲੱਖਾਂ ਸਮਾਰਟਫੋਨ ਯੂਜ਼ਰਜ਼

– Qualcomm Snapdragon Chips ’ਚ ਹੈ ਸਮੱਸਿਆ
–  ਸੈਮਸੰਗ ਗਲੈਕਸੀ S9, ਗੂਗਲ ਪਿਕਸਲ 3 ਅਤੇ ਵਨਪਲੱਸ 6 ਵਰਗੇ ਪ੍ਰੀਮੀਅਮ ਸਮਾਰਟਫੋਨਜ਼ ’ਤੇ ਮੰਡਰਾ ਰਿਹਾ ਖਤਰਾ

ਗੈਜੇਟ ਡੈਸਕ– ਅਮਰੀਕੀ ਰਾਜ ਨਵਾਦਾ ਦੇ ਸ਼ਹਿਰ ਲਾਸ ਵੇਗਾਸ ’ਚ ਆਯੋਜਿਤ Black Hat USA 2019 ਕਾਨਫਰੰਸ ਦੌਰਾਨ ਇਕ ਬਹੁਤ ਹੀ ਵੱਡਾ ਖੁਲਾਸਾ ਹੋਇਆ ਹੈ। ਈਵੈਂਟ ਦੌਰਾਨ Tencent’s Blade Team ਨੇ ਕੁਆਲਕਾਮ ਚਿੱਪਸ ’ਚ ਖਾਮੀ ਦਾ ਪਤਾ ਲਗਾ ਕੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ। ਟੀਮ ਨੇ ਦੱਸਿਆ ਕਿ ਕੁਆਲਕਾਮ ਚਿੱਪਸ ਸੁਰੱਖਿਆ ਖਾਮੀ ਨਾਲ ਪ੍ਰਭਾਵਿਤ ਹੈ ਜਿਸ ਦਾ ਕੋਡ ਨੇਮ ‘QualPwn’ ਹੈ। ਟੈਸਟ ’ਚ ਸਾਹਮਣੇ ਆਇਆ ਹੈ ਕਿ ਕੁਆਲਕਾਮ ਸਨੈਪਡ੍ਰੈਗਨ 835 ਅਤੇ ਸਨੈਪਡ੍ਰੈਗਨ 845 ਚਿਪਸੈੱਟ ਵਾਲੀਆਂ ਡਿਵਾਈਸਿਜ਼ ਇਸ ਸੁਰੱਖਿਆ ਖਾਮੀ ਤੇ ਚੱਲਦੇ ਵਾਇਰਸ ਦੀ ਚਪੇਟ ’ਚ ਆ ਸਕਦੀਆਂ ਹਨ। ਯਾਨੀ ਸੈਮਸੰਗ ਗਲੈਕਸੀ ਐੱਸ9, ਗੂਗਲ ਪਿਕਸਲ 3 ਅਤੇ ਵਨਪਲੱਸ 6 ਵਰਗੇ ਸਮਾਰਟਫੋਨਜ਼ ’ਤੇ ਵੀ ਖਤਰਾ ਮੰਡਰਾ ਰਿਹਾ ਹੈ।

ਇੰਝ ਹੋ ਸਕਦਾ ਹੈ ਵਾਇਰਸ ਅਟੈਕ
ਫੋਰਬਸ ਦੀ ਰਿਪੋਰਟ ਮੁਤਾਬਕ, ਰਿਸਰਚਰਾਂ ਨੇ ਕਿਹਾ ਹੈ ਕਿ ਖਤਰਨਾਕ QualPwn ਬਗ ਰਾਹੀਂ ਹੈਕਰ ਕਿਸੇ ਵੀ ਐਂਡਰਾਇਡ ਡਿਵਾਈਸ ਦੇ ਨਾਲ ਆਸਾਨੀ ਨਾਲ ਛੇੜਛਾੜ ਕਰ ਸਕਦੇ ਹਨ। ਅਜਿਹਾ ਉਦੋਂ ਹੋ ਸਕਦਾ ਹੈ, ਜੇਕਰ ਹੈਕਰ ਅਤੇ ਟਾਰਗੇਟ ਦੋਵਾਂ ਦੇ ਡਿਵਾਈਸ ਇਕ ਹੀ ਵਾਈ-ਫਾਈ ਨੈੱਟਵਰਕ ਨਾਲ ਕੁਨੈਕਟ ਹੋਣ। ਤਕਨੀਕੀ ਤੌਰ ’ਤੇ ਦੇਖੀਏ ਤਾਂ ਖਾਮੀ ਦੇ ਚੱਲਦੇ ਅਟੈਕਰ WLAN ਅਤੇ ਮਾਡਮ ਦੇ ਨਾਲ ਓਵਰ-ਦਿ-ਏਅਰ (ਓ.ਟੀ.ਏ.) ਛੇੜਛਾੜ ਕਰ ਸਕਦੇ ਹਨ। ਉਥੇਹੀ ਦੂਜੀ ਗੜਬੜੀ ਰਾਹੀਂ ਹੈਕਰ Android Kernel ਨੂੰ WLAN ਚਿਪ ਦੀ ਮਦਦ ਨਾਲ ਪ੍ਰਭਾਵਿਤ ਕਰ ਸਕਦੇ ਹਨ।
– ਦੱਸ ਦੇਈਏ ਕਿ QualPwn ਨਾਮਕ ਇਸ ਸੁਰੱਖਿਆ ਖਾਮੀ ਨੂੰ ਤਿੰਨ ਬਗਸ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ ਜੋ ਕਿ ਬਹੁਤ ਖਤਰਨਾਕ ਹੈ ਅਤੇ ਯੂਜ਼ਰਜ਼ ਦੇ ਡਾਟਾ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ।

ਕੁਆਲਕਾਮ ਦੀ ਪ੍ਰਤੀਕਿਰਿਆ
ਇਸ ਰਿਪੋਰਟ ’ਤੇ ਕੁਆਲਕਾਮ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਕੰਪਨੀ ਲਈ ਯੂਜ਼ਰਜ਼ ਦੀ ਪ੍ਰਾਈਵੇਸੀ ਅਤੇ ਸਕਿਓਰਿਟੀ ਸਭ ਤੋਂ ਮਹੱਤਵਪੂਰਨ ਹੈ। ਕੁਆਲਕਾਮ ਨੇ ਤਕਨੀਕੀ ਮਦਦ ਲੈ ਕੇ ਇਸ ਖਾਮੀ ਨੂੰ ਦੂਰ ਕਰ ਦਿੱਤਾ ਹੈ ਅਤੇ ਉਨ੍ਹਾਂ ਵਲੋਂ ਸਾਰੇ ਯੂਜ਼ਰਜ਼ ਨੂੰ ਡਿਵਾਈਸ ਅਪਡੇਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਨ੍ਹਾਂ ਸਮਾਰਟਫੋਨਜ਼ ਲਈ ਜਾਰੀ ਹੋਈ ਚਿਤਾਵਨੀ
ਦੁਨੀਆ ਦੀ ਸਭ ਤੋਂ ਵੱਡੀ ਚਿਪ ਨਿਰਮਾਤਾ ਕੰਪਨੀ ਦੀ ਗੱਲ ਕੀਤੀ ਜਾਵੇ ਤਾਂ ਕੁਆਲਕਾਮ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ। ਢੇਰਾਂ ਐਂਡਰਾਇਡ ਸਮਾਰਟਫੋਨਜ਼ ’ਚ ਇਸੇ ਕੰਪਨੀ ਦੁਆਰਾ ਤਿਆਰ ਕੀਤੇ ਗਏ ਚਿਪਸ ਦਾ ਇਸਤੇਮਾਲ ਹੁੰਦਾ ਹੈ। ਰਿਪੋਰਟ ਮੁਤਾਬਕ, ਕੁਆਲਕਾਮ ਸਨੈਪਡ੍ਰੈਗਨ 855, 845, 730, 710, 675 ਅਤੇ ਹੋਰ ਚਿਪਸੈੱਟ ਵਾਲੇ ਡਿਵਾਈਸ ਖਾਮੀ ਦੇ ਚੱਲਦੇ ਵਾਇਰਸ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਕੰਪਨੀ ਨੇ ਜਾਰੀ ਕੀਤਾ ਸਕਿਓਰਿਟੀ ਪੈਚ
ਕੁਆਲਕਾਮ ਵਲੋਂ ਯੂਜ਼ਰਜ਼ ਲਈ ਸਕਿਓਰਿਟੀ ਪੈਚ ਜਾਰੀ ਕੀਤਾ ਗਿਆ ਹੈ, ਅਜਿਹੇ ’ਚ ਤੁਹਾਨੂੰ ਫੌਰਨ ਆਪਣੇ ਡਿਵਾਈਸ ਨੂੰ ਅਪਡੇਟ ਕਰਨ ਦੀ ਲੋੜ ਹੈ।

ਅਜੇ ਖਤਮ ਨਹੀਂ ਹੋਇਆ ਮੁੱਦਾ
ਇਸ ਹਫਤੇ ਦੇ ਅੰਤ ’ਚ ਟੈਨਸੈਂਟ ਸਕਿਓਰਿਟੀ ਪਲੇਟਫਾਰਮ ਦੀ Tencent Blade Team, BlackHat USA 2019 ਟੀਮ ਅਤੇ DEFCON 27 ਦੇ ਰਿਸਰਚਰ ਇਸ ਖਾਮੀ ’ਤੇ ਇਕ ਵਾਰ ਫਿਰ ਚਰਚਾ ਕਰਨਗੇ।

Leave a Reply

Your email address will not be published. Required fields are marked *